ਪੰਨਾ:ਪੰਜਾਬ ਦੇ ਲੋਕ ਨਾਇਕ - ਸੁਖਦੇਵ ਮਾਦਪੁਰੀ.pdf/133

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਤੇਰੀ ਖ਼ਾਤਰ ਨੀ ਮੈਂ ਖੰਧਾ ਚਾਰਿਆ ਚੂਚਕ ਦਾ
ਤ੍ਹਾਨੇ ਮਿਹਣੇ ਮੈਨੂੰ ਕੁਲ ਦੁਨੀਆਂ ਨੇ ਮਾਰੇ
ਆਸ਼ਕ ਜੇਡਾ ਨਾ ਬੇਸ਼ਰਮ ਕੋਈ ਜਗ ਤੇ ਨੀ
ਖ਼ਾਤਰ ਸ਼ੀਰੀਂ ਦੇ ਫ਼ਰਿਹਾਦ ਦੁੱਖ ਸਹਾਰੇ
ਪੱਟ ਨੂੰ ਚੀਰਿਆ ਮਹੀਂਵਾਲ ਖ਼ਾਤਰ ਸੋਹਣੀ ਦੇ
ਝੁੱਗੀ ਪਾ ਲਈ ਜਾ ਕੇ ਨੈੈਂ ਦੇ ਕਿਨਾਰੇ
ਖ਼ਾਤਰ ਸਾਹਿਬਾਂ ਦੀ ਜੰਡ ਹੇਠ ਮਿਰਜ਼ਾ ਮਰ ਗਿਆ ਨੀ
ਆਸ਼ਕ ਉੱਘੇ ਹੀਰੇ ਕੁਲ ਦੁਨੀਆਂ ਵਿੱਚ ਸਾਰੇ
ਸੱਸੀ ਪੁੰਨੂੰ ਨੇ ਦੁੱਖ ਝੱਲੇ ਤੱਤੀਆਂ ਰੇਤਾਂ ਦੇ
ਸੜ ਗਏ ਪੈਰ ਪਰ ਉਹ ਕੌਲੋਂ ਨਹੀਂ ਹਾਰੇ
ਅੱਖੀਆਂ ਲਾ ਕੇ ਹੀਰੇ ਹਟਣਾ ਮਿਹਣਾ ਆਸ਼ਕ ਨੂੰ
ਆਸ਼ਕ ਆਸ਼ਕ ਦੇ ਨੀ ਜਾਂਦੇ ਬਲਿਹਾਰੇ

16

ਛਣਕ ਛਣਕ ਦੋ ਛੱਲੇ ਕਰਾ ਲੇ
ਛੱਲੇ ਭਨਾ ਕੇ ਵੰਗਾਂ
ਬਾਹਰ ਗਈ ਨੂੰ ਬਾਬਲ ਝਿੜਕਦਾ
ਘਰ ਆਈ ਨੂੰ ਅੰਮਾਂ
ਵਿੱਚ ਕਚਿਹਰੀ ਹੀਰ ਝਗੜਦੀ
ਮੁਨਸਫ਼ ਕਰਦੇ ਗੱਲਾਂ
ਵਿੱਚ ਤ੍ਰਿੰਜਣਾਂ ਕੁੜੀਆਂ ਝਿੜਕਣ
ਵਿੱਚ ਗਲੀਆਂ ਦੇ ਰੰਨਾਂ
ਏਹਨੀ ਓਹਨੀ ਦੋਹੀਂ ਜਹਾਨੀਂ
ਮੈਂ ਤਾਂ ਖ਼ੈਰ ਰਾਂਝੇ ਦੀ ਮੰਗਾਂ
ਜੋ ਜਾਣਾਂ ਦੁਖ ਰਾਂਝਣੇ ਨੂੰ ਪੈਣੇ
ਮੈਂ ਨਿਜ ਨੂੰ ਸਿਆਲੀਂ ਜੰਮਾਂ

17

ਅੱਜ ਹੋਗੀ ਹੀਰ ਪਰਾਈ
ਕੁੜੀਆਂ ਨੂੰ ਲੈ ਜੋ ਮੋੜ ਕੇ

ਪੰਜਾਬ ਦੇ ਲੋਕ ਨਾਇਕ/129