ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦੇ ਲੋਕ ਨਾਇਕ - ਸੁਖਦੇਵ ਮਾਦਪੁਰੀ.pdf/145

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚੀਰੇ ਦੇ ਲੜ ਲਾ
ਨੀ ਜਾਂਦੇ ਪੁੰਨੂੰ ਨੂੰ ਮੋੜ ਲੈ

14

ਸੱਸੀ ਨੂੰ ਮਾਂ ਮੱਤੀਂ ਦੇਂਦੀ
ਧੀਏ ਛੱਡ ਬਲੋਚ ਦੀ ਯਾਰੀ
ਅਗਲੀ ਰਾਤ ਮੁਕਾਮ ਜਿਨ੍ਹਾਂ ਦਾ
ਪਿਛਲੀ ਰਾਤ ਤਯਾਰੀ
ਚੜ੍ਹ ਵੇਖੇਂ ਕੋਹਤੂਰ ਤੇ ਸੱਸੀਏ
ਪੁੰਨੂੰ ਜਾਂਦਾ ਏ ਉੱਠ ਕਤਾਰੀ
ਰੁਲ ਮਰਸੇਂ ਵਿੱਚ ਥਲਾਂ ਦੇ ਸੱਸੀਏ
ਤੇ ਰੋਸੇਂ ਉਮਰਾ ਸਾਰੀ

15

ਥਲ ਵੀ ਤੱਤਾ ਮੈਂ ਵੀ ਤੱਤੀ
ਤੱਤੇ ਨੈਣਾਂ ਦੇ ਡੇਲੇ
ਰੱਬਾ ਕੇਰਾਂ ਦੱਸ ਤਾਂ ਸਹੀ
ਕਦੋਂ ਹੋਣਗੇ ਪੁੰਨੂੰ ਨਾਲ਼ ਮੇਲੇ

16

ਮੈਂ ਪੁੰਨੂੰ ਦੀ ਪੁੰਨੂੰ ਮੇਰਾ
ਸਾਡਾ ਪਿਆ ਵਿਛੋੜਾ ਭਾਰਾ
ਦੱਸ ਵੇ ਰੱਬਾ ਕਿੱਥੇ ਗਿਆ
ਮੇਰੇ ਨੈਣਾਂ ਦਾ ਵਣਜਾਰਾ

17

ਦੱਸ ਵੇ ਥਲਾ ਕਿਤੇ ਦੇਖੀ ਹੋਵੇ
ਮੇਰੇ ਪੁੰਨੂੰ ਦੀ ਡਾਚੀ ਕਾਲ਼ੀ
ਜਿੱਥੇ ਮੇਰਾ ਪੁੰਨੂੰ ਮਿਲ਼ੇ
ਉਹ ਧਰਤ ਨਸੀਬਾਂ ਵਾਲ਼ੀ

ਪੰਜਾਬ ਦੇ ਲੋਕ ਨਾਇਕ/141