ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦੇ ਲੋਕ ਨਾਇਕ - ਸੁਖਦੇਵ ਮਾਦਪੁਰੀ.pdf/149

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਠਿਲ੍ਹ ਪਈ ਦਰਿਆ
ਕੱਚਾ ਘੜਾ ਤੇ ਖੁਰ ਗਿਆ
ਸੋਹਣੀ ਵੀ ਡੁੱਬੀ ਨਾਲ਼
ਮੱਛੀਓ ਨੀ ਜਲ ਰਹਿੰਦੀਓ
ਵੱਢ ਵੱਢ ਖਾਇਓ ਮਾਸ
ਇਕ ਨਾ ਖਾਇਓ ਨੈਣ ਅਸਾਡੜੇ
ਸਾਨੂੰ ਅਜੇ ਮਿਲਣ ਦੀ ਆਸ
ਦੁੱਧੋਂ ਦਹੀਂ ਜਮਾਇਆ
ਦਹੀਓਂ ਬਣ ਗਈ ਛਾਹ
ਅੱਜ ਨਹੀਂ ਸੋਹਣੀ ਆਂਵਦੀ
ਕਿਤੇ ਪੈ ਗਈ ਲੰਬੜੇ ਰਾਹ
ਦੁੱਧੋ ਦਹੀਂ ਜਮਾ ਲਿਆ
ਦਹੀਓਂ ਬਣਿਆਂ ਪਨੀਰ
ਅੱਜ ਨਹੀਂ ਸੋਹਣੀ ਆਂਵਦੀ
ਕਿਤੇ ਪੈ ਗਈ ਡੂੰਘੇ ਨੀਰ

7

ਰਾਤ ਹਨ੍ਹੇਰੀ ਲਿਸ਼ਕਣ ਤਾਰੇ
ਕੱਚੇ ਘੜੇ ਤੇ ਮੈਂ ਤਰਦੀ
ਵੇਖੀਂ ਰੱਬਾ ਖ਼ੈਰ ਕਰੀਂ
ਤੇਰੀ ਆਸ ਤੇ ਮੂਲ ਨਾ ਡਰਦੀ

8

ਨਦੀਓਂ ਪਾਰ ਮੇਰੇ ਮਾਹੀ ਦਾ ਡੇਰਾ
ਮੈਨੂੰ ਵੀ ਲੈ ਚੱਲ ਪਾਰ ਘੜਿਆ
ਵੇਖਣ ਨੂੰ ਦੋਵੇਂ ਨੈਣ ਤਰਸਦੇ
ਮੇਲ ਦਈਂ ਦਿਲਦਾਰ ਘੜਿਆ

ਨੀਵਾਂ ਨੀਵਾਂ ਕਿਉਂ ਹੁੰਦਾ ਜਾਵੇਂ
ਦਰਿਆ ਠਾਠਾਂ ਮਾਰਦਾ ਏ
ਬੇ ਵਫ਼ਾਈ ਨਹੀਂ ਕਰਨੀ ਚਾਹੀਏ
ਖੜ ਕੇ ਅੱਧ ਵਿਚਕਾਰ ਘੜਿਆ

ਪੰਜਾਬ ਦੇ ਲੋਕ ਨਾਇਕ/145