ਪੰਨਾ:ਪੰਜਾਬ ਦੇ ਹੀਰੇ.pdf/189

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

{ ੧੨੭ )


ਦੀਨ ਦੀ ਬਸਤੀ ਵਿਚ ਦਰਿਆ ਸਤਲੁਜ ਦਾ ਇਕ ਜ਼ਬਰਦਸਤ ਹੜ ਆਇਆ, ਜਿਸ ਕਰਕੇ ਨਵਾਬ ਦੇ ਸ਼ਾਹੀ ਮਹੱਲ, ਬਾਗ, ਕਿਲੇ ਆਦਿ ਦਾ ਬਹੁਤ ਹਿੱਸਾ ਤਬਾਹ ਹੋ ਗਿਆ ਅਤੇ ਕਾਫ਼ੀ ਤੋਂ ਜ਼ਿਆਦਾ ਨੁਕਸਾਨ ਹੋਇਆ। ਨਵਾਬ ਆਪਣੀ ਇਸ ਗਲਤੀ ਉਤੇ ਬੜਾ ਪਛਤਾਇਆ ਅਤੇ ਇਹ ਮਹਸੂਸ ਕਰਦੇ ਹੋਏ ਕਿ ਸਾਰੀ ਤਬਾਹੀ ਰਬ ਦੇ ਉਸ ਪਿਆਰੇ ਨੂੰ ਦੁਖ ਦੇਣ ਕਾਰਨ ਹੋਈ ਹੈ, ਫੌਰਨ ਆਪਣੇ ਮਾਮੇ ਅਤੇ ਹੋਰ ਬਜ਼ੁਰਗਾਂ ਨੂੰ ਨਵਾਬ ਬਹਾਵਲਪੁਰ ਦੀ ਸੇਵਾ ਵਿੱਚ ਘਲਿਆ। ਨਾਲ ਹੀ ਬੇਨਤੀ ਕਰ ਘੱਲੀ ਕਿ ਉਹ ਜਿਸ ਤਰ੍ਹਾਂ ਹੋ ਸਕੇ ਹਾਫ਼ਜ਼ ਸਾਹਿਬ ਤੋਂ ਖਿਮਾਂ ਲੈ ਦੇਣ ਅਤੇ ਵਾਪਸੀ ਦੀ ਬੇਨਤੀ ਕਰਨ। ਨਵਾਬ ਸਾਹਿਬ ਦੀ ਦਰਖਾਸਤ ਅਤੇ ਸਫ਼ਾਰਸ਼ ਉਤੇ ਆਪ ਨੇ ਹਜ ਦਾ ਖਿਆਲ ਛੱਡ ਦਿਤਾ ਅਤੇ ਵਾਪਸ ਲਖੋ ਕੇ ਤਸ਼ਰੀਫ ਲੈ ਆਏ। ਬਡਾਪੇ ਅਤੇ ਸਫ਼ਰ ਨੇ ਆਪ ਨੂੰ ਬਹੁਤਾ ਕਮਜ਼ੋਰ ਕਰ ਦਿਤਾ ਸੀ। ਇਸ ਲਈ ਆਪ ਵਾਪਸ ਆ ਕੇ ਬੀਮਾਰ ਹੋ ਗਏ ਅਤੇ ਬੇਹੋਸ਼ੀ ਵਿਚ ਹੀ ਆਪ ਨੇ ਆਪਣੇ ਸਪੁਤ੍ਰਾਂ ਹਾਫ਼ਜ਼ ਮੁਹੰਮਦ ਸਾਹਿਬ ਅਤੇ ਮੁਹੰਮਦ ਸਾਲਹ ਸਾਹਿਬ ਨੂੰ ਹੁਕਮ ਦਿਤਾ ਕਿ ਉਠੋ ਅਤੇ ਮੈਨੂੰ ਕਾਬੇ ਦੀਆਂ ਪ੍ਰਕਰਮਾਂ ਕਰਾਓ। ਆਪ ਦੇ ਸਪੁਤ੍ਰਾਂ ਨੇ ਆਪ ਨੂੰ ਮੰਜੀ ਗਿਰਦੇ ਤਵਾਫ਼ ਕਰਾਇਆ। ਇਸ ਪਿਛੋਂ ਆਪ ਨੇ ਦੋ ਰਕਤ ਨਮਾਜ ਮਕਾਮ ਇਬਰਾਹੀਮ ਵਾਲੇ ਪੜ੍ਹੀ ਅਤੇ ਆਪ ਦੀ ਰੂਹ ੧੨੬੭ ਹਿ: ਵਿਚ ਸਰੀਰ ਨੂੰ ਛਡ ਗਈ। ਆਪ ਦਾ ਮਜ਼ਾਰੇ ਲਖੋ ਕੇ ਦੇ ਬਿਲਕੁਲ ਲਾਗੇ ਹੈ।

ਆਪ ਇੰਤਕਾਲ ਦੇ ਪੰਜ ਵਰ੍ਹੇ ਮਗਰੋਂ ਆਪਣੇ ਸਪੁਤ੍ਰ ਹਾਫ਼ਜ਼ ਮੁਹੰਮਦ ਦੇ ਸੁਪਨੇ ਵਿਚ ਆਏ ਤੇ ਉਨ੍ਹਾਂ ਨੂੰ ਕਿਹਾ ਕਿ ਮੇਰੀ ਕਬਰ ਵਿਚ ਗੰਦਾ ਪਾਣੀ ਆਉਂਦਾ ਹੈ, ਮੇਰੇ ਕਪੜੇ ਖਰਾਬ ਹੁੰਦੇ ਹਨ, ਇਸ ਲਈ ਇਸ ਦਾ ਕੋਈ ਬੰਦੋਬਸਤ ਕਰੋ। ਹਾਫਜ਼ ਸਾਹਿਬ ਨੇ ਇਸ ਗਲ ਨੂੰ ਗੌਲ ਛਡਿਆ। ਅਗਲੀ ਰਾਤ ਫੇਰ ਸੁਪਨੇ ਵਿਚ ਝਿੜਕ ਕੇ ਬੋਲੇਕਿ ਸਭ ਕੁਝ ਪੜ੍ਹ ਕੇ ਤੂੰ ਮੇਰੀ ਗਲ ਦੀ ਪਰਵਾਹ ਨਹੀਂ ਕੀਤੀ। ਹਾਫਜ਼ ਸਾਹਬ ਖਬਰਦਾਰ ਹੋ ਕੇ ਕਬਰ ਤੇ ਗਏ ਤਾਂ ਸਚ ਮੁਚ ਇਕ ਚੁਹੇ ਦੀ ਖੁਡ ਰਸਤੇ ਕਬਰ ਵਿਚ ਪਾਣੀ ਜਮਾਂ ਹੋ ਗਿਆ ਸੀ। ਕਬਰ ਖੁਲ੍ਹਵਾ ਕੇ ਲਾਸ਼ ਨੂੰ ਬਾਹਰ ਕਢਿਆ ਤਾਂ ਵਾਲ ਤੇ ਨਹੁੰ ਵਧੇ ਹੋਏ ਸਨ ਤੇ ਸਰੀਰ ਉਸੇ ਤਰ੍ਹਾਂ ਦਾ ਨਰੋਆ ਸੀ। ਉਸ ਵੇਲੇ ਹਜਾਮਤ ਆਦਿ ਕਰਵਾਕੇ ਨੁਹਾਇਆ ਗਿਆ ਤੇ ਨਵਾਂ ਕਫਨ ਪਾ ਕੇ ਸੈਂਕੜੇ ਆਦਮੀਆਂ ਨੇ ਜਨਾਜ਼ਾ ਪੜ੍ਹਿਆ ਤੇ ਆਪ ਨੂੰ ਇਕ ਉਚੀ ਥਾਂ ਤੇ ਨਵੀਂ ਕਬਰ ਵਿਚ ਦਫਨਾਇਆ ਗਿਆ।

ਹਾਫਜ਼ ਸਾਹਿਬ ਦੀ ਲਿਖੀ ਹੋਈ ਪੁਸਤਕ ਅਨਾਵਾਅ ਬਾਰਕ ਅਲਾ ਮੁਸਲਮਾਨਾਂ ਵਿੱਚ ਹਰ ਦਿਲ ਅਜ਼ੀਜ਼ ਅਤੇ ਮਕਬੂਲ ਹੈ।

"ਦਰ ਬਿਆਨ" ਦਾਵਾ ਦੇ ਸਿਰ ਲੇਖ ਹੇਠਾਂ ਲਿਖਦੇ ਹਨ:-

ਦਾਵਾ ਕਰੋ ਜੋ ਦੂਜੇ ਉਤੇ, ਮੁਦਈ ਉਹ ਸਦੀਵੇ।
ਜਿਸ ਦੇ ਉਤੇ ਦਾਵਾ ਕੀਤਲ ਮੁਦਾਅਲੈ ਗਨੀਵੇ।
ਦਾਵਾ ਥੀਏ ਦਰੁਸਤ ਜੇ ਸ਼ੈ ਦਾ, ਜਿਨਸ ਤੇ ਕਦਰ ਬਤਾਵੇ।
ਜੇ ਉਹ ਚੀਜ਼ ਮੁਅਯਨ ਹੋਵੇ, ਹਾਜਰ ਕੀਤੀ ਜਾਵੇ,।
ਮੁਦਈ ਉਸ ਵਲ ਕਰਨ ਇਸ਼ਾਰਾ ਸ਼ਾਹਦ ਵਕਤ ਗਵਾਹੀ।
ਬੀ ਮੁਦਾ ਲੈ ਇਸ਼ਾਰਾ ਕਰਸੀ, ਕਰੇ ਜਾਂ ਕਸਨ ਅਲਾਹੀ।
ਤੇ ਜੇਕਰ ਹਾਜ਼ਰ ਨਾ ਕਰ ਸਕਨ, ਕੀਮਤ ਜਿਕਰ ਕਜੀਵੇ।
ਜੇ ਜਮੀਨ ਹਵੇਲੀ ਦਾਵਾ, ਕੀਤਾ ਹਦ ਹਦੂਰ ਗਨੀਵੇ ।