ਪੰਨਾ:ਪੰਜਾਬ ਦੇ ਹੀਰੇ.pdf/56

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚੁਹਾ ਚੱਕੀ ਲੈ ਗਿਆ, ਤੇ ਕੋਹਲੂ ਲੈ ਗਿਆ ਕਾਂ।
ਸੁਣ ਮਸੱਦੀ ਕਾਣਿਆ, ਕਿੱਸਾ ਕਰ ਦੇ ਤਮ।
ਤੇਲ ਦੀਵੇ ਦਾ ਮੁਕ ਗਿਆ, ਲੋਕਾਂ ਨੂੰ ਹੈ ਕੰਮ।"

ਮੁਸੱਦੀ ਕਾਣੇ ਨੇ ਏਹ ਬੰਦ ਅਸਲ ਵਿਚ ਜੰਗਨਾਮੇ ਲਿਖਣ ਵਾਲੇ ਪੰਜਾਬੀ ਸ਼ਾਇਰਾਂ ਦਾ ਮਖੌਲ ਉਡਾਉਣ ਵਾਸਤੇ ਲਿਖੇ ਹਨ ਕਿ ਉਨ੍ਹਾਂ ਨੇ ਰਾਈ ਦਾ ਪਹਾੜ ਬਣਾ ਧਰਿਆ ਹੈ। ਇਸੇ ਤਰ੍ਹਾਂ ਇਸ਼ਕੀਆ ਸ਼ਾਇਰੀ ਲਿਖਣ ਵਾਲਿਆਂ ਨੇ ਜੋ ਫਕੜ ਤੋਲੇ ਹਨ, ਉਨ੍ਹਾਂ ਬਾਰੇ ਮੌਲਵੀ ਰੋਸ਼ਨ ਦੀਨ ਨੇ ਆਪਣੀ ਤਸਨੀਫ ਕਿੱਸਾ ਜਾਬਰ ਵਿਚ ਇਉਂ ਲਿਖਿਆ ਹੈ:-

"ਕਿੱਸਾ ਦਿਲ ਖੁਰਸ਼ੈਦ ਬਣਾਇਆ,
ਝੂਠ ਵੇ ਰੱਬਾ ਸਭ ਝੂਠ ਅਲਾਇਆ,
ਉਹ ਨਮਰੂਦ ਵਾਲਾ ਕੋਟ ਬਣਾਇਆ, ਸਚ ਜ਼ਰਾ ਵਿੱਚ ਨਾਹੀਂ।
ਸਚ ਜ਼ਰਾ ਵਿਚ ਨਾਹੀਂ ਵੇ ਮਾਲਕਾ, ਅਦਲੋਂ ਪਕੜੀ ਨਾਹੀਂ।
ਉਸ ਉਮਰ ਨਾ ਸੀ ਅਕਲ ਭੀ ਕਾਈ,
ਗੰਦੀ ਮੇਰੀ ਉਸ ਮਿਸਲ ਬਣਾਈ,
ਹੁਣ ਮੈਂ ਕੀ ਕੁਝ ਕਰਾਂ ਇਲਾਹੀ, ਭੁਲਿਆਂ ਨੂੰ ਰਾਹ ਪਾਈਂ
ਭੁਲਿਆਂ ਨੂੰ ਰਾਹ ਪਾਈਂ ਵੇ ਖ਼ਲਕਾ, ਫਜ਼ਲਾਂ ਦਾ ਅੰਤ ਕੋਈ ਨਾਹੀਂ।

ਇਸ ਤੋਂ ਆਪ ਨੇ ਤੋਬਾ ਕਰਕੇ ਜਾਬਰਾਂ ਦਾ ਕਿੱਸਾ ਲਿਖਿਆ। ਇਸੇ ਤਰਾਂ ਦੀ ਪ੍ਰੇਰਨਾ ਹੇਠ ਮੌਲਵੀ ਗੁਲਾਮ ਰਸੂਲ ਜੀ ਆਪਣੇ ਰਸਾਲਾ ਹੁਲੀਆ ਸ਼ਰੀਫ ਰਸੂਲ ਮਕਬੂਲ ਵਿਚ ਲਿਖਦੇ ਹਨ:

ਗੁਲਾਮ ਅਗੇ ਕਿਹਾ ਸੱਸੀ ਦਾ ਕਿੱਸਾ।
ਮਆਜ਼ ਅੱਲਾ ਲਿਆ ਬਿਦਅਤ ਥੀਂ ਹਿੱਸਾ।
ਲਿਹਾਜ਼ਾ ਤੋਬਾ ਕੀ ਮਸ਼ਹੂਰ ਕਰਕੇ।
ਖੁਦਾ ਦੇ ਰਹਿਮ ਪਰ ਉਮੇਦ ਧਰ ਕੇ।
ਕਫਾਰਾ ਉਸ ਦੀ ਇਹ ਤਸਨੀਫ ਹੋਈ।
ਕਮਾਲ ਇਖ਼ਲਾਸ ਥੀਂ ਤਸਨੀਫ ਹੋਈ।

ਸ਼ਾਇਰਾਂ ਦੀ ਕੁਲਪਤ੍ਰੀ

ਅਰੰਭ ਕਰਨ ਵਾਲੇ ਅਤੇ ਨਵੇਂ ਅਭਯਾਸੀ ਕਵੀਆਂ ਦੇ ਵਾਸਤੇ ਕਵਿਤਾ ਦਾ ਸੁਧਾਰ ਬੜੀ ਜ਼ਰੂਰੀ ਚੀਜ਼ ਹੈ ਅਤੇ ਫਾਰਸੀ ਸ਼ਇਰਾਂ ਨੇ ਇਸ ਪਾਸੇ ਬੜਾ ਧਿਆਨ ਦਿਤਾ ਹੈ। ਪੰਜਾਬੀ ਸ਼ਾਇਰਾਂ ਨੇ ਭੀ ਸੁਧਾਰ ਵਲ ਧਿਆਨ ਦਿਤਾ ਪਰ ਬੜਾ ਥੋੜਾ। ਕੁਝ ਇਸ ਵਾਸਤੇ ਭੀ ਕਿ ਪੰਜਾਬੀ ਸ਼ਾਇਰਾਂ ਵਿਚ ਅਨਪੜਾਂ ਦੀ ਗਿਣਤੀ ਵਧ ਗਈ, ਤਦ ਭੀ ਇਨ੍ਹਾਂ ਕੁਲ ਪਤ੍ਰੀਆਂ ਦੀ ਪਰਪਾਟੀ ਇਸ ਗੱਲ ਦੀ ਗਵਾਹ ਹੈ, ਕਿ