ਇਹ ਵਰਕੇ ਦੀ ਤਸਦੀਕ ਕੀਤਾ ਹੈ
(੧੧੫)
ਉਤੇ ਹਾਥੀਆਂ ਸਜ ਸਜਾਏ ਚੰਗੇ।
ਹੋਰ ਮਾਲਵੇ ਦੇ ਮਹਾਂਰਾਜਿਆਂ ਨੇ,
ਆਕੇ ਸਮੇਂ ਦੇ ਸ਼ਾਨ ਵਧਾਏ ਚੰਗੇ।
ਕਾਰਦਾਰ ਤਮਾਮ ਇਲਾਕਿਆਂ ਦੇ,
ਅੰਮ੍ਰਤਸਰ ਅੰਦਰ ਬਣ ਮਹਿਮਾਨ ਆਏ।
ਵਿਚ ਲਖਾਂ ਦੇ ਗੇਣਤੀ ਬਰਕਤ ਸਿੰਘਾ,
ਸੀ ਨੁਵਾਬ ਰਾਈਸ ਤੇ ਖਾਨ ਆਏ।
[ ਪਉੜੀ ]
ਤੰਬੂ ਲਗੇ ਰਾਜਿਆਂ, ਝੰਡੇ ਝਲਵਾਏ।
ਲੰਗਰ ਛਤੀ ਭਾਂਤ ਦੇ, ਸਭ ਨੂੰ ਵਰਤਾਏ।
ਮਾਂਗਤ ਕੁਲ ਜਹਾਨ ਦੇ, ਸੁਣ ਖਬਰਾਂ ਆਏ।
ਮੇਹਰਾਂ ਵਾਲੇ ਪਾਤਸ਼ਾਹ, ਬਦਲ ਬਰਸਾਏ।
ਵਾਜੇ ਵਜੇ ਖੁਸ਼ੀ ਦੇ, ਜੱਗ ਸੋਹਲੇ ਗਾਏ।
ਤਿੰਨ ਲੱਖ ਹੋਇਆ 'ਨੇਂਦਰਾ' ਜਦ ਲੇਖੇ ਲਾਏ।
[ ਤਥਾ ]
ਦੂਲਾ ਬਣਿਆ ਖੜਗ ਸਿੰਘ, ਲਾ ਕਲਗੀਆਂ ਤੋੜੇ।
ਗਲ ਵਿਚ ਕੈਂਠੇ ਸੋਭਦੇ, ਹਥ ਕੰਗਣਾਂ ਜੋੜੇ।
ਭੈਣਾਂ ਵਾਗਾਂ ਪਕੜੀਆਂ ਦੇ ਮੋਹਰਾਂ ਮੋੜੇ।
ਹਾਥੀ ਪੈਲਾਂ ਪਾਂਵਦੇ, ਪਏ ਹਿਣਕਣ ਘੋੜੇ।
[ ਤਥਾ ]
ਉਤੇ ਹਾਥੀ, ਘੋੜਿਆਂ, ਤੁਰ ਪਈ ਜੰਞ ਚੜਕੇ।
ਮੋਹਰਾਂ ਦੇ ਰਣਜੀਤ ਸਿੰਘ, ਹਥ ਤੋੜੇ ਫੜਕੇ।
ਮੀਂਹ ਬਰਸਾਂਦਾ ਲਾਲ ਤੋਂ, ਸ਼ੁਕਰਾਨੇ ਪੜਕੇ।