ਇਹ ਸਫ਼ਾ ਪ੍ਰਮਾਣਿਤ ਹੈ
(੧੨੯)
ਮੰਦੇ ਦਿਨ ਆ ਮੁਖ ਦੁਖਾਂਵਦੇ ਨੇ।
ਆਕਲੈਂਡ ਨੂੰ ਸਣੇ ਸਟਾਫ ਸਾਰੇ,
ਮਹਾਰਾਜ ਲਾਹੌਰ ਲਿਆਂਵਦੇ ਨੇ।
ਸ਼ਾਹੀ ਟੈਹਲ ਮੈਹਮਾਨਾਂ ਦੀ ਰਜ ਕੀਤੀ,
ਤੋਹਫੇ ਕੀਮਤੀ ਭੇਟ ਚੜਾਂਵਦੇ ਨੇ।
ਤਰਾਂ ਤਰਾਂ ਦੇ ਕਰਤਬ ਪੰਜਾਬੀਆਂ ਦੇ,
ਲਾਟ ਸਾਹਿਬ ਦੇ ਤਾਈਂ ਦਖਾਂਵਦੇ ਨੇ।
ਮਹਾਰਾਜੇ ਨੂੰ ਫਾਲਜ ਦੀ ਮਰਜ਼ ਹੋਗਈ,
ਦੌਰਾ ਪਿਆ ਮੂੰਹੋਂ ਪਾਣੀ ਜਾਣ ਲਗਾ।
ਅਖਾਂ ਪਰਤੀਆਂ ਬੰਦ ਜ਼ਬਾਨ ਹੋਗਈ,
ਹਾਹਾਕਾਰ ਦਰਬਾਰ ਮਚਾਨ ਲਗ।
----0----
ਲਾਟ ਸਾਹਿਬ ਲੁਦਿਹਾਣੇ ਨੂੰ ਪਰਤ ਗਏ,
ਕਰਮਾਂ ਰੰਗ ਅੰਦਰ ਭੰਗ ਪਾ ਦਿਤੀ।
ਲਕਵੇ ਅਤੇ ਅਧਰੰਗ ਨੇ ਜ਼ੋਰ ਦੇ ਕੇ,
ਦੇਹੀ ਮਿਟੀ ਦੀ ਪੰਡ ਬਣਾ ਦਿਤੀ।
ਚੰਗੇ ਚੰਗੇ ਹਕੀਮ ਮੰਗਾਏ ਗਏ,
ਆਈ ਕਾਰ ਨਾ ਕੋਈ ਦੁਵਾ ਦਿਤੀ।
ਦੁਖ ਵਧਦਾ ਵੇਖਕੇ ਬਰਕਤ ਸਿੰਘਾ,
ਹਿੰਮਤ ਸਾਰਿਆਂ ਨੇ ਆਖਰ ਢਾਹ ਦਿਤੀ।
ਪਿਆ 'ਸ਼ੇਰ ਪੰਜਾਬ' ਦਾ ਬਿਸਤਰੇ ਤੇ,
ਦੇਂਦਾ ਹੌਸਲੇ ਨਾਲ ਇਸ਼ਾਰਿਆਂ ਦੇ।
ਜਫੇ ਮਾਰਕੇ ਪਲੰਘ ਦੇ ਪਾਵਿਆਂ ਨੂੰ,