ਪੰਨਾ:ਪੰਥਕ ਪ੍ਰਵਾਨੇ.pdf/134

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੩੬)

ਨੌ ਨਿਹਾਲ ਸਿੰਘ ਤੇ ਚੰਦ ਕੌਰ ਤਾਈਂ,
ਵਖ ਕਰ ਲਿਆ ਨਾਲ ਚਲਾਕੀਆਂ ਦੇ।
ਸਦ ਲਿਆ ਪਸ਼ੌਰ ਤੋਂ ਬਰਕਤ ਸਿੰਘਾ,
ਕੰਵਰ ਘਲ ਚਿਠੀਆਂ ਹਥ ਡਾਕੀਆਂ ਦੇ।
[ ਧਿਆਨ ਸਿੰਘ ਦੀ ਚਾਲ ]
ਰਾਣੀ ਪਤੀ ਪਿਆਰੇ ਤੋਂ ਵਖ ਕੀਤੀ,
ਕਿਹਾ ਰਾਜ ਦੇ ਤਾਈਂ ਬਚਾਇਆ ਜਾਵੇ।
ਖੜਕ ਸਿੰਘ ਅੰਗ੍ਰੇਜ਼ਾਂ ਦੇ ਨਾਲ ਰਲਿਆ,
ਭਾੜੇ ਭੰਗ ਨਾ ਦੇਸ਼ ਲੁਟਾਇਆ ਜਾਵੇ।
ਨੌਨਿਹਾਲ ਸਿੰਘ ਜੀ ਬੈਠਨ ਤਖਤ ਉਤੇ,
ਖੜਕ ਸਿੰਘ ਨੂੰ ਜੇਹਲ ਵਿਚ ਪਾਇਆ ਜਾਵੇ।
ਚੇਤ ਸਿੰਘ ਜੋ ਦੇ ਸਲਾਹ ਭੈੜੀ,
ਉਹਨੂੰ ਕੁਤੇ ਦੀ ਮੌਤ ਮਰਵਾਇਆ ਜਾਵੇ।
ਸਮਝੀ ਚਾਲ ਨਾ ਦੋਹਾਂ ਮਾਂ ਪੁੱਤਰਾਂ ਨੇ,
ਮਾਂ ਤੋਂ ਡੈਨ ਦਾ ਵਧ ਪਿਆਰ ਗਿਆ।
ਰੀਝ ਤਖਤ ਦੀ ਤੇ ਰੀਝ ਬਰਕਤ ਸਿੰਘਾ,
ਨੌਂ ਨਿਹਾਲ ਸਿੰਘ ਵੀ ਹੋ ਤਿਆਰ ਗਿਆ।
[ਡੋਗਰਿਆਂ ਨੇ ਖੜਕ ਸਿੰਘ ਨੂੰ ਕੈਦ ਕਰਨਾ]-ਪਉੜੀ
ਵੇਲੇ ਅਧੀ ਰਾਤ ਦੇ ਕਰ ਦੈਂਤ ਤਿਆਰੀ।
ਆਏ ਵਿਚ ਮਹੱਲ ਦੇ, ਗੁੰਦ ਗੋਂਦਾ ਭਾਰੀ।
ਨਾਲ ਪਿਆਰਾ ਪੁਤ ਸੀ, ਨਾਲੇ 'ਚੰਦ' ਨਾਰੀ।
ਭੰਨ ਦਰਵਾਜੇ ਲੰਘ ਗਏ, ਅੰਦਰ ਹੰਕਾਰੀ।
ਨਾਲੇ ਨੀਚ ਗੁਲਾਬ ਸਿੰਘ, ਛਲਬਾਜ ਮਦਾਰੀ।