ਪੰਨਾ:ਪੰਥਕ ਪ੍ਰਵਾਨੇ.pdf/25

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੨੭)

ਮੇਰੀ ਪੁਸ਼ਤ ਤੇ ਹੋਵੋਗੇ ਆਪ ਜੇਕਰ,
ਟੁਟ ਦੁਸ਼ਮਨਾਂ ਦੇ ਜਾਸਨ ਮਾਨ ਦਾਤਾ।
ਹੋਸੀ ਅਦਲ ਦਾ ਰਾਜ ਏਹ ਆਪ ਦਾ ਹੀ,
ਸੁਖੀ ਸੌਣਗੇ ਕੁਲ ਇਨਸਾਨ ਦਾਤਾ।
(ਗੁਰ ਜੀ ਨੇ ੨੫ ਸਿੰਘ ਨਾਲ ਮੋਰਚੇ ਬਨਾਣ ਲਈ ਭੇਜ ਦੇਣੇ)
ਹੋ ਗਏ ਅਹਿਦਨਾਮੇ ਦਹਾਂ ਧਿਰਾਂ ਅੰਦਰ,
ਕੀਤਾ ਮੂਜ਼ੀ ਤੇ ਫੇਰ ਇਤਬਾਰ ਦਾਤੇ।
ਪੰਝੀ ਸਿੰਘ ਤਿਆਰੀ ਲਈ ਭੇਜ ਦਿਤੇ,
ਢੰਗੀ ਜੰਗ ਦੇ ਬੜੇ ਹੁਸ਼ਿਆਰ ਦਾਤੇ।
ਜਦੋਂ ਟਾਕਰੇ ਤੇ ਉਤਰ ਪੈਣ ਫੌਜਾਂ,
ਪੁਜ ਜਾਵਾਂਗੇ ਕੀਤਾ ਇਕਰਾਰ ਦਾਤੇ।
'ਜੋ ਸ਼ਰਨ ਆਵੇ ਤਿਸ ਕੰਠ ਲਾਵੇ',
ਠੀਕ ਪਾਲਿਆ ਗੁਰੂ ਪਰਚਾਰ ਦਾਤੇ।
ਬਧੇ ਮੋਰਚੇ 'ਆਗਰੇ' ਕੋਲ ਆਕੇ,
ਤੋਪਾਂ ਬੀੜੀਆਂ ਖੁਲੇ ਮੈਦਾਨ ਅੰਦਰ।
ਆਜ਼ਮਸ਼ਾਹ ਵੀ ਫੌਜ ਲੈ ਬਰਕਤ ਸਿੰਘਾ,
ਪਿਆ ਟੁਟ ਭਰਾਉ ਤੇ ਤਾਨ ਅੰਦਰ।
(ਜੰਗ ਮਚਨਾ)-ਪਉੜੀ
ਰਣ ਵਿਚ ਫੌਜਾਂ ਲਥੀਆਂ,ਪਈ ਚੋਟ ਨਗਾਰੇ।
ਜੁਟੇ ਮੁਗਲ ਦੁਪਾਸਿਓਂ ਜ਼ੋਰਾਵਰ ਭਾਰੇ।
ਭੱਟੀ, ਰੰਗੜ, ਰਾਜਪੂਤ, ਮਾਰਨ ਲਲਕਾਰੇ।
ਗੜ ਗੜ ਤੋਂਪਾਂ ਗੜਕੀਆਂ, ਪੈ ਧੁੰਧ ਗੁਬਾਰੇ।
ਜਿਉਂ ਬਦਲਾਂ ਚ ਬਿਜਲੀਆਂ ਮਾਰਨ ਲਿਸ਼ਕਾਰੇ।