ਇਹ ਵਰਕੇ ਦੀ ਤਸਦੀਕ ਕੀਤਾ ਹੈ
(੪੪)
ਮੇਲਾ ਲਈਏ ਵਸਾਖੀ ਦਾ ਲਾ ਵੀਰੋ।
ਜਿਧਰ ਖੜੇ ਦਸ਼ਮੇਸ਼ 'ਅਨੰਦ' ਮੁੜਕੇ,
ਚਾਲੇ ਲਵਾਂਗੇ, ਓਧਰੇ ਪਾ ਵੀਰੋ
(ਤਥਾ)
ਕਮਰ-ਕਸੇ ਲੈ ਖੋਹਲ ਬੇ-ਫਿਕਰ ਹੋਕੇ,
ਸੋਹਣੇ ਸਰ ਅੰਦਰ ਇਸ਼ਨਾਨ ਕੀਤਾ।
ਸਿੰਘ ਲਾਂਗਰੀ ਲਗੇ ਪਕਾਨ ਲੰਗਰ,
ਨਾਨਕ ਸਤਿਗੁਰੂ ਵਲ ਧਿਆਨ ਕੀਤਾ।
ਸੋਧ ਸ਼ਸਤਰਾਂ ਦੀ ਕੀਤੀ ਸਾਰਿਆਂ ਨੇ,
ਕਈਆਂ ਦਿਨਾਂ ਪਿਛੋਂ ਅਰਮਾਨ ਕੀਤਾ।
ਨਾਲੇ ਬਾਟਾ 'ਅਨੰਦ' ਤਿਆਰ ਹੋਇਆ,
ਸ਼ਰਧਾਲੂਆਂ ਨੇ ਅੰਮ੍ਰਿਤ-ਪਾਨ ਕੀਤਾ
ਮਲ੍ਹਮਾਂ ਪੱਟੀਆਂ ਕੀਤੀਆਂ ਜ਼ਖਮ ਧੋਕੇ,
ਦੇਣ ਘੋੜਿਆਂ ਤਾਈਂ ਨਿਹਾਰੀਆਂ ਜੀ।
ਦੇਖ ਭਾਲ ਸਾਮਾਨ ਨੂੰ ਨਵੇਂ ਸਿਰਿਓਂ,
ਲਈਆਂ ਖਾਲਸੇ ਸੋਧ ਤਿਆਰੀਆਂ ਜੀ।
ਦੀਵਾਨ ਜਸਪਤ ਰਾਏ ਦਾ ਔਣਾ
[ਪਉੜੀ]
ਜਸਪਤ ਰਾਏ ਦੀਵਾਨ ਸੀ ਲਖੂ ਦਾ ਭਾਈ।
ਗੁਡੀ ਇਸਦੀ ਰੱਬ ਨੇ, ਅਸਮਾਨ ਝੜਾਈ।
ਲਖੂ ਵਾਂਗਰ ਭੂਤਿਆ, ਚੰਡਾਲ ਕਸਾਈ।
ਸੁਣ ਸਿੰਘਾਂ ਦੀ ਖਬਰ ਏਹ, ਆਇਆ ਕਰ ਧਾਈ।