ਸਮੱਗਰੀ 'ਤੇ ਜਾਓ

ਪੰਨਾ:ਪੱਕੀ ਵੰਡ.pdf/174

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਰੈਣ ਸਿਆਂ! ਭਈ ਛੋਰੀਆਂ ਹੁਣ ਵਿਆਹੁਣ ਜੋਗ ਨੇ, ਚਾਰ ਛੇ ਬੰਦੇ ਬੁਲਾ ਕੇ ਸਿਰੋਂ ਭਾਰ ਲਾਹ ਦੇ।"

ਨਰੈਣ ਨੇ ਅਣਪਰੋਖੋਂ ਦਾ ਰੋਣਾ ਰੋਇਆ, ਘਰ ਦੀ ਨਿਘਰੀ ਹਾਲਤ ਦੱਸੀ ਤਾਂ ਤੁਲਸੀ ਨੇ ਤਸੱਲੀ ਦੇਦਿਆਂ ਆਖਿਆ, ਵੇਖ ਨਰੈਣ ਸਿਆਂ, ਤੂੰ ਕੰਮ ਆਰੰਭ, ਸਿਰੇ ਲਾਣ ਵਾਲਾ ਤਾਂ ਉਹ ਭਗਵਾਨ ਏ- ਉਹ ਆਪੇ ਸਭ ਦੇ ਕਾਰਜ ਰਾਸ ਕਰਦਾ ਏ। ਹਾਂ, ਹਿੰਮਤ ਬੰਦੇ ਦੀ ਚਾਹੀਦੀ ਹੈ, ਕੰਮ ਛੋਹਣ ਦੀ। ਅਤੇ ਨਾਲ ਹੀ ਦੋਵੇਂ ਵਿਆਹ 'ਕੱਠੇ ਕਰਨ ਦੀ ਸਲਾਹ ਦਿੱਤੀ, 'ਦੋਬਾਰਾ ਮੇਲ 'ਕੱਠਾ ਕਰਨ ਨਾਲੋਂ ਇਕੋ ਵੇਰ ਗੱਲਾ ਖੋੜੀ ਕੱਢ ਦੇ।

ਬਾਣੀਏਂ ਦੇ ਕਹਿਣ ਤੇ ਘਰ ਆ ਉਸ ਨਿਹਾਲੀ ਨਾਲ ਗੱਲ ਕੀਤੀ ਅਤੇ ਚੰਗਾ ਢੁਕਵਾਂ ਦਿਨ ਮਿਥ ਚਿੱਠੀਆਂ ਭੇਜ ਦਿੱਤੀਆਂ। ਨਰੈਣ ਸਿੰਘ ਦਾ ਖਿਆਲ ਸੀ ਕਿ ਤੁਲਸੀ ਮੱਲ ਪੂਰੀ ਮਦਦ ਦੇਵੇਗਾ ਅਤੇ ਵਿਆਹ ਦਾ ਕੰਮ ਨੇਪਰੇ ਚੜ੍ਹ ਜਾਏਗਾ। ਉਹਦਾ ਖਿਆਲ ਸੀ ਕਿ ਤੁਲਸੀ ਮੱਲ ਪਹਿਲੇ ਗਹਿਣੇ ਵਾਲੇ ਤਿੰਨਾਂ ਕਿਲਿਆਂ ਉੱਤੇ ਕਰਜ਼ਾ ਹੋਰ ਵਧਾ ਲਏਗਾ, ਪਰ ਜਦੋਂ ਵਿਆਹ ਦੇ ਦਿਨ ਵਿਚ ਹਫਤਾ ਹੀ ਰਹਿ ਗਿਆ ਅਤੇ ਤੁਲਸੀ ਨੇ ਕੋਈ ਆਈ ਗਈ ਨਾ ਦਿਤੀ ਤਾਂ ਨਰੈਣ ਦੀ ਮਨ ਕੋਠੀ ਕੰਬੀ। ਉਸਨੇ ਤਾਂ ਗੋਹੜੇ ਵਿਚੋਂ ਪੂਣੀ ਵੀ ਨਹੀਂ ਸੀ ਕੱਤੀ। ਨਰੈਣ ਨੇ ਤੁਲਸੀ ਦਾ ਬੂਹਾ ਜਾਂ ਮੱਲਿਆ। ਸ਼ਾਹ ਜੀ, ਹੁਣ ਲਾਓ ਬੇੜੀ ਬੰਨੇ।

ਪਰ ਤੁਲਸੀ ਦਾ ਕਹਿਣਾ ਸੀ, "ਨਰੈਣ ਸਿਆਂ, ਬੇੜੀ ਤਾਂ ਸਭ ਦੀ ਭਗਵਾਨ ਈ ਬੰਨੇ ਲਾਂਦਾ ਏ। ਬੰਦੇ ਦੇ ਕੀ ਹੱਥ ਵੱਸ ਏ? ਨਾਲੇ ਭਾਈ ਤੂੰ ਤਾਂ ਆਪ ਸਿਆਣਾ ਏਂ, ਇਸ ਤੇਰਵੇਂ ਮਹੀਨੇ ਕਿਹਦੇ ਕੋਲ ਪੈਸੇ ਨੇ। ਨਾਲੇ ਭਾਈ ਹੁਣੇ ਕਾਰ ਵਿਹਾਰ ਕਾਹਦੇ ਰਹਿ ਗਏ। ਹੁਣ ਤਾਂ ਪੱਲਿਉਂ ਦੇ ਕੇ ਵੈਰ ਵਿਹਾਂਜਣ ਵਾਲੀ ਗੱਲ ਏ।

ਲਾਲੇ ਦੀਆਂ ਅੱਖਾਂ ਫਿਰੀਆਂ ਵੇਖ ਨਰੈਣ ਨੇ ਘਗਿਆ ਕੇ ਤਰਲੇ ਕੱਢੇ ਤੁਲਸੀ ਥੋੜਾ ਜਿਹਾ ਪਸੀਜਿਆ ਅਤੇ ਏਨਾ ਹੀ ਕਿਹਾ:

"ਵੇਖ ਨਰੈਣ ਸਿਆਂ, ਅੱਗੇ ਤੋਂ ਅੱਗੇ ਫੜ ਫੜਾ ਕੇ ਹੀ ਕੰਮ ਚਲਦਾ

174