ਪੰਨਾ:ਪੱਕੀ ਵੰਡ.pdf/178

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗੱਲ ਉਸ ਨਾਲ ਆਪਣਿਆਂ ਵਾਲੀ ਨਹੀਂ ਕੀਤੀ।" ਨਰੈਣ ਨੇ ਪਛਤਾਵੇ ਵਜੋਂ ਕਿਹਾ।

ਨਿਹਾਲੀ ਨੇ ਫਿਰ ਕਿਹਾ, "ਅਮਰੇ ਦੇ ਬਾਪ, ਖੇਤ ਦੇਣਾ ਏਂ, ਉਹ ਵੀ ਖੂਹ ਦੇ ਨੱਕੇ। ਕੋਈ ਖਰੈਤ ਨਹੀਂ ਮੰਗਣੀ।"

ਨਰੈਣ ਨੇ ਕਿਹਾ, "ਗੱਲ ਤਾਂ ਠੀਕ ਏ, ਪਰ ਜੇ ਜਵਾਬ ਦੇ ਦਿਤਾ ਤਾ ਮੁੜਿਆ ਨੀ ਜਾਣਾ, ਜਮਾਂ ਈਂ ਗਰਕ ਹੋ ਜਾਵਾਂਗੇ।"

ਨਿਹਾਲੀ ਦਾ ਕਹਿਣਾ ਸੀ, ਮੁੜਨ ਨੂੰ ਕੀ ਏ। ਮੀਆਂ ਸਬਕ ਨਹੀ ਦੇ ਗਾ ਤਾਂ ਤੰਬੀ ਤਾਂ ਨਹੀਂ ਲੌਂਹਦਾ। ਜ਼ਰਾ ਸੰਚ ਫਿਰ ਵੀ ਆਪਣੇ ਜੇ ਮਾਰਨਰੀ ਤੇ ਧੁੱਪੇ ਤਾਂ ਨਹੀਂ ਸੁਟਦੇ।

ਨਿਹਾਲੀ ਜ਼ੋਰ ਦਿੰਦੀ ਰਹੀ, ਪਰ ਨਰੈਣ ਦਿਲੋਂ ਲਾਦੇ ਦੇ ਮੱਥੇ ਲਗਣੋਂ ਸੰਗਦਾ ਹੀ ਨਹੀਂ ਸਗੋਂ ਝਿਜਕਦਾ ਵੀ ਸੀ। ਉਹਨੂੰ ਚੰਗੀ ਤਰ੍ਹਾਂ ਪਤਾ ਸੀ ਮੇਰਾ ਪੇਸ਼ਾ ਤਾਂ ਲਾਦੋ ਬਾਰੇ ਭੰਡੀ ਪ੍ਰਚਾਰ ਹੀ ਰਿਹਾ ਹੈ - ਅਸੀਂ ਤਾਂ ਦੁੱਖ ਵੱਲ ਉਹਦੇ ਸਹਾਈ ਨਾ ਹੋਏ। ਚੋਖੀ ਮਗਜ਼ ਖਪਾਈ ਤੋਂ ਬਾਅਦ ਦੋਹਾਂ ਜੀਆਂ ਨੇ ਲਾਦੋ ਵਲ ਜਾਣ ਦਾ ਫੈਸਲਾ ਕਰ ਲਿਆ। ਖਾਓ ਪੀਏ ਚਲੀਏ ਤੇ ਚਲੀਏ ਵੀ ਦੋਵੇਂ ਜੀਅ ਤਾਂ ਕਿ ਨਿਰਾਸ਼ ਮੁੜਦਿਆਂ ਨੂੰ ਹਨੇਰਾ ਨਦਾਮਤ ਤੋਂ ਬਚਾਈ ਰੱਖੇ।

ਅਤੇ ਫਿਰ ਹਨੇਰਾ ਹੁੰਦੇ ਹੀ ਦੋਵੇਂ ਜੀਅ ਲਾਦੋ ਦੇ ਘਰ ਵਲ ਤੁਰ ਪੈਦਾ ਜਿਹੜਾ ਕਿ ਪਿੰਡ ਦੂਜੇ ਬੰਨੇ ਗਲੀ ਦੇ ਸਿਰੇ ਤੇ ਸੀ। ਤੁਰਨ ਲਗਿਆਂ ਨਰੈਣ ਨੇ ਪੈਰ ਖਿੱਚੇ ਤੇ ਨਿਰਾਸ਼ਾ ਵਿਖਾਈ, ਪਰ ਨਿਹਾਲੀ ਨੇ ਆਸ ਦਾ ਪੱਲਾ ਨਾ ਛੱਡਿਆ ਤੇ ਹੌਸਲਾ ਦਿੱਤਾ।

"ਚਲ ਚਲ, ਜਿਸ ਰਾਹ ਤੁਰੀਏ ਉਹਦੀ ਸੁੱਖ ਮੰਗੀਏ।

ਨਰੈਣ ਦਾ ਕਹਿਣਾ ਸੀ, "ਸੋਚ ਲੈ. ਜੇ ਉਸ ਵੀ ਦੋਹਾਂ ਖੇਤਾਂ ਧਰਿਆ ਫਿਰ?"

"ਫਿਰ ਕੋਈ ਨਹੀਂ, ਅਮਰੋ ਦੇ ਬਾਪੂ। ਤਰਲਾ ਮਾਰਾਂਗੇ। ਜੇ ਦੋਹਾਂ ਖਲੋਤੀ ਤਾਂ ਦੇ ਦਿਆਂਗੇ।"

178