ਪੰਨਾ:ਪੱਥਰ ਬੋਲ ਪਏ.pdf/62

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬਹੁਤ ਕੀਤੀ ਮੁਹੱਬਤ ਪਰ
ਪਿਆਰੇ ਸਾਥ ਨਾ ਦਿੱਤਾ।

ਮੈਂ ਰੱਜ ਪੀਤੀ ਅੰਗੂਰੀ, ਪਰ
ਹੁਲਾਰੇ ਸਾਥ ਨਾ ਦਿੱਤਾ।

ਮੈਂ ਲਹਿਰਾਂ ਨੂੰ ਸੀ ਕੀ ਕਹਿਣਾ
ਉਨ੍ਹਾਂ ਦਾ ਆਸਰਾ ਕੀ ਸੀ?

ਕਿਨਾਰੇ ਪਹੁੰਚਿਆ ਸੀ ਪਰ
ਕਿਨਾਰੇ ਸਾਥ ਨਾ ਦਿੱਤਾ।

ਬਹੁਤ ਪਾਲੇ ਮੈਂ ਯਾਰਾਨੇ
ਬਹੁਤ ਆਪਾ ਰੁਲਾਇਆ ਮੈਂ,

ਜਦੋਂ ਪਰ ਆ ਬਣੀ ਸਿਰ ਤੇ
ਸਹਾਰੇ ਸਾਥ ਨਾ ਦਿੱਤਾ।

੬੨