ਪੰਨਾ:ਪੱਥਰ ਬੋਲ ਪਏ.pdf/90

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਰੋਂਦੀ ਨੂੰ ਸਮਝਾਂਦਾ ਹਾਂ ਮੈਂ
ਫਿਕਰਾਂ 'ਚ ਸੋ ਜਾਂਦਾ ਹਾਂ ਮੈਂ
 
ਸੁਪਨੇ 'ਚ ਕੀ ਵਿੰਹਦਾ ਹਾਂ ਮੈਂ
ਅਣ-ਕੇੜੇ ਕੁਕੂ ਆਂਵਦੈ।
ਰੋਂਦੀ ਹੋਈ ਮਾਂ ਦੇ ਗਲੇ
ਝੱਟ ਆਣ ਬਾਹਵਾਂ ਪਾਂਵਦੈ
 
ਏਨੈਂ 'ਚ ਕੋਈ ਆ ਟੋਕਦੈ
ਗੋਦੀ 'ਚ ਬਹਿਣੋਂ ਰੋਕ ਦੈ
ਮੈਂ ਬਹੁਤ ਹੀ ਸਮਝਾਵਦਾਂ
ਝਗੜਾ ਵੀ ਰੱਜ ਕੇ ਪਾਵਦਾਂ
ਉਹ ਗਲ ਹੀ ਨਹੀਂ ਗੌਲਦਾ
ਮੂਹੋਂ ਵੀ ਕੁਝ ਨਹੀਂ ਬੋਲਦਾ
ਇਸ ਝਗੜੇ ਦੇ ਵਿੱਚ ਹੀ
ਇਸ ਰਗੜੇ ਦੇ ਵਿੱਚ ਹੀ
ਅੱਖ ਹੈ ਮੇਰੀ ਖੁਲ ਜਾਂਵਦੀ
ਦੁਨੀਆ ਹੀ ਝੱਟ ਵੱਟ ਜਾਂਵਦੀ
ਦਿਲ ਤੜਪਦਾ ਅੱਖ ਵਹਿ ਤੁਰੇ
ਮਜਬੂਰ ਬੰਦਾ ਕੀ ਕਰੇ?

ਟਹਿਕਣ ਲਗੀ ਸੀ ਇਕ ਕੱਲੀ
ਬਿਨ ਟਹਿਕਿਆਂ ਮੁਰਝਾ ਗਈ।
ਅਹ! ਮੌਤ ਜ਼ਾਲਮ ਦੋਹਾਂ ਦੇ
ਨਾਸੂਰ ਸੀਨੇ ਲਾ ਗਈ।