ਪੰਨਾ:ਫ਼ਰਾਂਸ ਦੀਆਂ ਰਾਤਾਂ.pdf/47

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫ਼ਰਾਂਸਣ ਸਹੇਲੀ

ਮਾਰ ਸੋਲਜ ( Mal'sei]]e੫) ਸਮੁੰਦਰ ਦੇ ਕੰਢੇ ਬੜਾ ਹੀ ਆਲੀ ਸ਼ਾਨ ਪੁਰਾਣਾ ਇਤਿਹਾਸਕ ਤੇ ਕਈ ਮੀਲਾਂ ਵਿਚ ਲੰਮਾ ਚੌੜਾ ਸ਼ਹਿਰ ਹੈ । ਬੰਦਰਗਾਹ ਹੋਣ ਕਰਕੇ ਹਰ ਇਕ ਦੇਸ਼ ਦੇ ਵਸਨੀਕ ਮਾਰਸੇਲਜ਼ ਦੀਆਂ ਗਲੀਆਂ ਵਿਚ ਫਿਰਦੇ ਨਜ਼ਰ ਆਉਂਦੇ ਹਨ । ਤਜਾਰਤ ਜਹਾਜ਼ਾਂ ਦੇ ਹਿੰਦੁਸਤਾਨੀ ਮਲਾਹ, ਕਈ ਵਾਰੀ ਮਾਰਸੇਲਜ਼ ਵੇਖ ਆਏ ਹੋਏ ਨੋ; ਪਰ ਅਜ ਕਲ, ਮਾਰਸੇਲਜ਼ ਦੀ ਸਾਰੀ ਹੀ ਦੁਨੀਆ ਹਿੰਦੁਸਤਾਨੀ ਸੀ। ਅਸੀਂ ਜਿਤਨੇ, ਦਿਨ ਇਥੇ ਰਹੇ, ਰੱਜ ਰੱਜ ਕੇ ਸਰਿਆਂ ਬਾਜ਼ਾਰਾਂ ਦੀ ਖੂਬ ਸੈਰ , ਕੀੜੀ। ਜਹਾਜ਼ ਵਿਚ ਹੀ ਇੰਡੀਅਨ ਸਿੱਕੇ ਦੇਕੇ ਫ਼ਰਾਂਸੀਸੀ ਸਿੱਕੇ ਵਟਾ , ਲਏ ਸਨ । ਕੈਂਪ ਦੇ ਲਾਗੇ ਹੀ ਟਰਾਮ ਆਣ ਕੇ ਖੜੋਦੀ, ਇਕ ਆਨਾ · ਦਿਤਿਆਂ ਜਿੱਥੇ ਸ਼ਹਿਰ ਦੇ ਵਿਚਕਾਰ ਜਾ ਪਹੁੰਚਾਂਦੀ । ਸਾਡੇ ਦੇਸ ਵਾਂਗ 1 ਹੀ ਜ਼ਨਾਨਾ, ਮਰਦਾਵਾਂ ਥਾਵਾਂ ਇਨਾਂ ਗਡੀਆਂ ਵਿਚ ਵਖੋ ਵਖਰੀਆਂ · ਨਹੀਂ ਹਨ, ਸਗੋਂ ਹਰ ਖ਼ਾਲੀ ਥਾਂ ਉਹ ਇਸ ਪੁਰਸ਼ ਨੂੰ ਬੈਠਣ ਦੀ ਪੂਰਨ ਖੁਲ ਹੈ । ਆਜ਼ਾਦ ਮੁਲਕਾਂ ਦੀ ਕੋਈ ਸੁਸਾਇਟੀ ਇਹੋ ਜਿਹੀ ( ਨਹੀਂ ਜਿਥੇ ਇਸਤੀ ਦੀ, ਸਾਂਝ ਨਾ ਹੋਵੇ। ਇਸ਼ਨਾਨ-ਮਲੇ, ਘੜਦੜਾਂ, ਜਲਸ, ਜਲੂਸ਼, ਧਾਰਮਕ, ਇਕੱਠ, ਡਿਨਰ, ਛੱਸਟਾਂ, ਸਕੂਲ, ਕਾਲਜ, ਦੁਕਾਨਾਂ, ਹੋਟਲ, ਰੇਲ, ਸੜਕ.. ਮੋਟਰ, ਬਾਗੇ ਜਿਥੇ ਵੀ ਮਰਦ ਮੌਜੂਦ ਹੈ ਉਥੇ ਹੀ ਇਸਤ੍ਰੀ ਦਾ ਮੌਢਾ ਵੀ ਨਾਲ ਦੇ ਨਾਲ ਖਹਿੰਦਾ ਨਜ਼ਰ ਆਵੇਗਾ। ਉਨਾਂ ਦੇਸ਼ਾਂ ਦੀ ਸਫ਼ਲਤਾ ਇਸੇ ਖੁਲ਼ ਵਿਚ ਹੈ।

ਮਾਰਸੇਲਜ਼ ਦੀਆਂ ਦੁਕਾਨਾਂ, ਹੋਟਲਾਂ, ਨਿਮਾ, ਟਰੇਮਾਂ, ਹਰ ਇਕ ਥਾਂ ਕੁੜੀਆਂ, ਹੀ ਨੌਕਰ ਹਨ । ਇਕ ਅੰਡੀ ਵਡੀ ਦੁਕਾਨ, ਇਹੋ ਜਹੀਆਂ ਕਈ ਹੋਰ ਵੀ ਹੋਣਗੀਆਂ, ਜਿਸ ਵਿਚ ਹਰ ਇਕ ਘਰੋਗੀ ਚੀਜ਼ ਮੌਜੂਦ

-੪੯-