ਮੇਰੀਆਂ ਇਹ ਸਾਰੀਆਂ ਹੀ ਕਹਾਣੀਆਂ ਪ੍ਰਤੱਖ ਵਾਪਰੀਆਂ, ਇਕ ਦੂਜੇ ਨਾਲ ਹੱਡ ਬੀਤੀਆਂ, ਜ਼ਿਮੀਂਦਰੇ ਅਤੇ ਆਮ ਸਾਧਾਰਣ ਜੀਵਾਂ ਨਾਲ ਸੰਬੰਧ ਰਖਦੀਆਂ ਹਨ। ਇਹਨਾਂ ਵਿਚ ਕਿਧਰੇ ਵੀ ਵਿਖਾਵਾ ਜਾਂ ਬਨਾਵਟ ਸ਼ਾਇਦ ਹੀ ਹੋਵੇ। ਹਰ ਇਕ ਦੇਸ਼ ਵਿਚ ਸ਼ਹਿਰੀ ਅਤੇ ਪੇਂਡੂ ਜੀਵਨ, ਰਹਿਣੀ ਬਹਿਣੀ ਵਿਚ ਫਰਕ ਹੋਇਆ ਕਰਦਾ ਹੈ। ਇਹੋ ਹਾਲ ਬੋਲੀ ਵਿਚ ਹੈ। ਪੈਰਸ, ਮਾਰਸੇਲਜ਼, ਰੁਆਨ ਦੇ ਇਲਾਕੇ ਫਰਾਂਸੀਸੀ ਤੇ ਅੰਗਰੇਜ਼ੀ ਮਿਲਾ ਜੁਲਾ ਕੇ ਬੋਲਦੇ ਹਨ। ਬਿਲਜੀਅਮ ਦੇ ਨਾਲ ਲਗਵੇਂ ਸ਼ਹਿਰ ਫਰਾਂਸੀਸੀ ਤੇ ਬਿਲਜੀਅਮੀ ਕੱਠੀ ਬੋਲਦੇ ਹਨ। ਇਸੇ ਤਰ੍ਹਾਂ ਜਰਮਨ ਸਰਹੱਦਾਂ ਨਾਲ ਰਲਦੇ ਪਿੰਡ ਅਤੇ ਸ਼ਹਿਰ ਜਰਮਨ ਤੇ ਫਰਾਂਸੀ ਰਲਾ ਕੇ ਬੋਲਦੇ ਹਨ।
ਫਰਾਂਸੀਆਂ ਅਤੇ ਅੰਗਰੇਜ਼ਾਂ ਦੀ ਰਹਿਣੀ ਬਹਿਣੀ ਉਪਰ ਵੀ ਵਖੋ ਵੱਖਰਾ ਅਸਰ ਹੈ। ਅੰਗਰੇਜ਼ ਕੁੜੀਆਂ ਤੇ ਮੁੰਡੇ ਚਟਕ ਫਟਕ, ਤਿਖੇ ਅਤੇ ਛੁੰਗੇ ਛੁੰਗੇ ਦਿਸਣਗੇ; ਪਰ ਫਰਾਂਸੀ ਕੁੜੀਆਂ ਮੁੰਡੇ ਇਨ੍ਹਾਂ ਨਾਲੋਂ ਥੋੜੀ ਸਾਦਗੀ ਅਤੇ ਠਰੱਮੇ ਵਿਚ ਮਿਲਣਗੇ। ਪਹਿਰਾਵੇ ਵਿਚ ਵੀ ਫਰਕ ਹੈ। ਅੰਗਰੇਜ਼ ਕੁੜੀ ਦੀ ਘੱਗਰੀ ਗੋਡਿਆਂ ਤਕ ਜਾ ਪੁਜੀ ਹੈ ਤੇ ਘੇਰਾ ਇਤਨਾ ਤੰਗ ਹੋ ਰਿਹਾ ਹੈ ਕਿ ਪੂਰਾ ਕਦਮ ਨਹੀਂ ਪੁਟਿਆ ਜਾ ਸਕਦਾ। ਇਹੋ ਕਾਰਨ ਹੈ ਕਿ ਵਿਚਾਰੀ ਨੂੰ ਨਿਕੇ ਨਿਕੇ ਕਦਮ ਪੁਟਣੇ ਪੈਂਦੇ ਹਨ ਅਤੇ ਹੁਣ ਘੱਗਰੀਆਂ ਨੂੰ ਵੀ ਬਟਣ ਇਸ ਲਈ ਲਾਏ ਜਾ ਰਹੇ ਹਨ ਕਿ ਲੋੜ ਅਨੁਸਾਰ ਜੇ ਤਿਖਾ ਟੁਰਨਾ ਪਵੇ ਤਾਂ ਘੋਗਰੀ ਦੇ ਗੋਡਿਆਂ ਦੇ ਕੋਲ ਵਾਲੇ ਬਟਣ ਖੋਲ੍ਹ ਦਿਤੇ ਜਾਣ ਤੇ ਗੋਡਿਆਂ ਤੇ ਪਿੰਨੀਆਂ ਦੇ ਨੇੜਿਓਂ ਘੱਗਰੀ ਖੁਲ੍ਹੀ ਹੋ ਜਾਵੇ। ਇਹੋ ਹਾਲ ਹਿਕ ਅਤੇ ਬਾਹਵਾਂ ਦਾ ਹੈ। ਇਹ ਬਾਹਵਾਂ ਵੀ ਵਧ ਥੀਂ ਵਧ ਅਣ-ਢਕੀਆਂ ਰਖਣ ਵਿਚ ਅੰਗਰੇਜ਼ ਕੁੜੀਆਂ ਨੂੰ ਪ੍ਰਸੰਨਤਾ ਹੈ; ਪਰ ਇਸ ਦੇ ਉਲਟ ਫਰਾਂਸਣ ਕੁੜੀਆਂ ਵਿਚ ਵੀ ਭਾਵੇਂ ਖਲ ਆ ਹੀ ਰਹੀ ਹੈ; ਪਰ ਅੰਗਰੇਜ਼ਾਂ ਥੀਂ ਘੱਟ। ਲੰਬੀਆਂ ਸਾਇਦਾਰ ਘਗਰੀਆਂ ਤੇ ਕੱਜਵੀਆਂ ਹਿਕਾਂ ਅਤੇ ਬਾਹਵਾਂ ਇਹ ਮੁਕਾਬਲੇ ਪਿੰਡਾਂ ਦੇ ਹਨ। ਪੈਰਸ, ਉਵਰਲੈਨ, ਰੁਆਨ, ਮਾਰਸੇਲਜ਼, ਨਿਊਸੀਪਲ, ਲਿਲ ਵਿਚ ਇਸ ਥੀਂ ਵਧੀਕ ਖੁਲਾਂ ਸਨ। ਮਰਦਾਵੇਂ ਤੇ ਜ਼ਨਾਨੇ ਕਪੜਿਆਂ ਦੇ ਦੋ ਹਿਸੇ ਹਨ-ਇਕ ਅੰਦਰ ਦੇ, ਜਿਹੜੇ ਸਰੀਰ ਨਾਲ ਛੂੰਹਦੇ ਹਨ।
-੬੬-