ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਉਦਾਹਰਣ ਵਜੋਂ گفتن ਦਾ ن ਹਟਣਾ ਨਾਲ گفت ਰਹਿ ਗਿਆ, ਇਸ ਦੇ ਅਰਥ ਹਨ ‘ਕਿਹਾ' । ਹੋਰ ਦੇਖੋ:
پرسیدن ਤੋਂ پرسید — ਪੁਛਿਆ
ساختن ਤੋਂ ساخت - ਬਣਾਇਆ
نوشتن ਤੋਂ نوشت - ਲਿਖਿਆ
زیستن ਤੋਂ زیست - ਜੀਵਿਆ
ਨਫ਼ੀ ਦੀ ਸੂਚਕ ਕਿਰਿਆ ਬਣਾਣ ਲਈ, ਕਿਰਿਆ ਤੋਂ ਪਹਿਲਾਂ ن ਲਿਆਉਂਦੇ ਹਨ, ਜਿਵੇਂ:
نمرد - ਨ ਮੋਇਆ
نپرسید - ਨ ਪੁਛਿਆ
نساخت - ਨ ਬਣਾਇਆ
ننوشت - ਨ ਲਿਖਿਆ
نزیست - ਨ ਜੀਵਿਆ
ਅਭਿਆਸ
ਕਿਤਾਬ ਦੇ ਅੰਤ ਵਿਚ ਦਿਤੀ ਲੜੀ ਵਿਚੋਂ ਸੌ ਮਸਦਰ ਚੁਣੋ ਤੇ ਉਨ੍ਹਾਂ ਦਾ ਅਨਿਸਚਤ ਭੂਤ ਕਾਲ ماضي مطلق ਬਣਾਓ ਤੇ ਅਰਥ ਵੀ ਲਿਖੋ।
੩.
(فاعل و فعل)
ਜਿਸ ਤਰ੍ਹਾਂ ਸਾਡੇ ਆਪਣੇ ਦੇਸ਼ ਦੀਆਂ ਬੋਲੀਆਂ ਦਾ ਤਰੀਕਾ ਹੈ, ਉਸੇ ਤਰ੍ਹਾਂ ਫਾਰਸੀ ਵਿਚ ਵੀ ਕਰਤਾ فاعل ਤੋਂ ਪਹਿਲਾਂ ਆਉਂਦਾ ਹੈ ਅਤੇ ਕਿਰਿਆ (فعل) ਪਿਛੋਂ। ਦੇਖੋ:-
2