ਇਜ਼ਾਫ਼ੀ। ਇਨ੍ਹਾਂ ਦੋਹਾਂ ਦੀ ਇਕ ਮੋਟੀ ਜਿਹੀ ਪਹਿਚਾਣ ਇਹ ਭੀ ਹੈ ਕਿ ਮੁਰਕਬ ਇਜ਼ਾਫੀ ਦੇ ਪੰਜਾਬੀ ਅਨੁਵਾਦ ਵਿਚ ਸੰਬੰਧ-ਵਾਚ ਸ਼ਬਦ 'ਦਾ' 'ਦੇ' 'ਦੀ' ਆਦਿ ਜ਼ਰੂਰ ਆਉਂਦੇ ਹਨ, ਪਰ ਤਉਸੀਫੀ ਵਿੱਚ ਨਹੀਂ। ਮੁਰਕਬ ਇਜ਼ਾਫੀ ਲਈ ਦੇਖੋ ਪਿਛਲ਼ਾ ਪਾਠ। ਮੂਰਕਬ ਤਉਸੀਫੀ ਦੀਆਂ ਇਹ ਉਦਾਹਰਣਾਂ ਹਨ:—
برادر بزرگ — ਵਡਾ ਭਰਾ
اسپ چابک — ਤਿਖੱ ਘੋੜਾ
نان گرم — ਗਰਮ ਰੋਟੀ
-
ਫਾਰਸੀ ਵਿਚ ' ਪੰਜਾਬੀ ਕਾਇਦੇ ਤੋਂ ਉਲਟ ਵਿਸ਼ੇਸ਼ਣ (صفت) ਵਿਸ਼ੇਸ਼ਯ (موصوف) ਤੋਂ ਪਿਛੋਂ ਆਉਂਦਾ ਹੈ; ਅਤੇ ਦੋਹਾਂ ਦੇ ਮੰਬੰਧ ਨੂੰ ਇੱਕ ਜ਼ੇਰ ਦੀ ਆਵਾਜ਼ ਨਾਲ ਕਾਇਮ ਕਰਦੇ ਹਨ।
ਫਾਰਸੀ ਵਿਚ ਵਿਸ਼ੇਸ਼ਣ ਦਾ ਦਰਜਾ ਪਰਗਟ ਕਰਨ ਲਈ ਸ਼ਬਦ تر ਅਤੇ ترین ਵਰਤਦੇ ਹਨ, ਇਕ ਤੋਂ ਚੰਗਾ ਦਸਣ ਲਈ تر ਅਤੇ ਬਹੁਤਿਆਂ ਤਾਂ ਚੰਗਾ ਪਰਗਟ ਕਰਨ ਲਈ ترین। ਦੇਖੋ ਹੇਠ ਦਿਤੀਆਂ ਉਦਾਹਰਣਾਂ:
اکبر نیک است — ਅਕਬਰ ਨੇਕ ਹੈ
اکبر از الی نیک تر است — ਅਕਬਰ ਅਲੀ ਨਾਲੋਂ ਨਕ ਹੈ
فیل بزرگترین حیوانات است — ਹਾਥੀ ਸਭ ਪਸ਼ੂਆਂ ਨਾਲੋਂ
ਵਡਾ ਹੈ
ਕਈ ਵਾਰੀ زهمه - ازحد - لغايت - خیلی ਆਦਿ ਸ਼ਬਦ ਵਰਤ ਕੇ ਵੀ ਵਿਸ਼ੇਸ਼ਣ ਦਾ ਦਰਜਾ ਪਰਗਟ ਕਰਦੇ ਹਨ; ਜਿਵੇਂ
این کتاب خیلی خوش خواندنی است
ਇਹ ਕਤਾਬ ਬੜੀ ਪੜ੍ਹਨ ਯੋਗ ਹੈ।
این دستار بغایت خوش رنگ است
ਇਹ ਪਗੜੀ ਬੜੇ ਸੁਹਣੇ ਰੰਗ ਦੀ ਹੈ।
این قلم آهنی از همه اعلی و برت.است
ਇਹ ਹੋਲਡਰ ਸਭ ਨਾਲੋਂ ਚੰਗਾ ਹੈ।
10