ਸਮੱਗਰੀ 'ਤੇ ਜਾਓ

ਪੰਨਾ:ਫ਼ਾਰਸੀ ਅਮੋਜ਼.pdf/7

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੁਖ ਬੰਦ

ਪੰਜਾਬ ਵਿਚ ਫਾਰਸੀ ਲੱਗ ਭੱਗ ਇਕ ਹਜ਼ਾਰ ਸਾਲ ਪਰਮਾਣੀਕ ਰਹੀ ਇਸ ਕਾਲ ਵਿੱਚ ਇਸ ਨੇ ਪੰਜਾਬੀ ਭਾਖਾ ਤੇ ਸਾਹਿੱਤ ਉੱਤੇ ਅਨੇਕ ਪਖੀ ਪਰਭਾਵ ਪਾਇਆ। ਪੰਜਾਬੀ ਬੋਲੀ ਤੇ ਸਾਹਿੱਤ ਦਾ ਗਿਆਨ ਇਸ ਪਰਭਾਵ ਨੂੰ ਸਮਝੇ ਬਿਨਾ ਅਧੂਰਾ ਹੈ। ਇਸੇ ਗਲ ਨੂੰ ਮੁੱਖ ਰਖਦਿਆਂ ਪੰਜਾਬ ਯੂਨੀਵਰਸਟੀ ਦੇ ਕਰਮਚਾਰੀਆਂ ਫਾਰਸੀ ਦਾ ਇਕ ਇਖਤਿਆਰੀ ਪਰਚਾ ਗਿਆਨੀ ਦੇ ਇਮਤਿਹਾਨ ਵਿੱਚ ਨਿਯਤ ਕਰ ਰੱਖਿਆ ਹੈ। ਉਸ ਦੀ ਭਲੀ ਭਾਂਤ ਤਿਆਰੀ ਤਾਂ ਹੀ ਹੋ ਸਕਦੀ ਹੈ ਜੇ ਫਾਰਸੀ ਬੋਲੀ ਤੇ ਵਿਆਕਰਣ ਨਾਲ ਕਾਫੀ ਜਾਣ ਪਛਾਣ ਹੋਵੇ। ਇਹ ਕਿਤਾਬ ਇਸ ਘਾਟੇ ਨੂੰ ਪੂਰਾ ਕਰਨ ਦਾ ਨਿਮਾਣਾ ਜਿਹਾ ਯਤਨ ਹੈ। ਆਸ ਹੈ ਵਿਦਿਆਰਥੀ ਸਜਨ ਲਾਭ ਉਠਾਉਣਗੇ।

ਪਰਕਾਸ਼ਕ