ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/101

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਰੋਧਤਾਈਆਂ ਦੀਆਂ ਜੜ੍ਹਾਂ


ਅਸੀਂ ਪ੍ਰਕਿਰਤੀ, ਮਨੁੱਖ ਅਤੇ ਗਿਆਨ ਬਾਰੇ ਕੁਝ ਬਹੁਤ ਭਾਂਤ ਭਾਂਤ ਦੇ, ਅਤੇ ਕਦੀ ਕਦੀ ਵਿਚਿੱਤ੍ਰ ਵੀ, ਸੰਕਲਪਾਂ ਨੂੰ ਵਿਚਾਰਿਆ ਹੈ। ਕੀ ਇਹਨਾਂ ਵਿਚਾਰਾਂ ਦੀਆਂ ਕੋਈ ਬੁਨਿਆਦਾਂ ਵੀ ਹਨ, ਜਾਂ ਕਿ ਉਹ ਕੁਝ ਸਨਕੀ ਬੰਦਿਆਂ ਦੀ ਕਲਪਣਾ ਦਾ ਹੀ ਖ਼ਬਤ ਹਨ?

ਪੁਰਾਣੇ ਪਦਾਰਥਵਾਦੀਆਂ ਦਾ ਵਿਸ਼ਵਾਸ ਸੀ ਕਿ ਆਦਰਸ਼ਵਾਦੀ ਸੰਕਲਪ ਸਿਰਫ਼ ਕਿੰਨੀਂ ਸਾਰੀ ਬਕਵਾਸ ਹਨ, ਵਿਗੜੀ ਹੋਈ ਕਲਪਣਾ ਦਾ ਖਬਤ ਹਨ, ਇਸਲਈ ਇਹਨਾਂ ਨੂੰ ਗੰਭੀਰਤਾ ਨਾਲ ਨਹੀਂ ਲੈਣਾ ਚਾਹੀਦਾ। ਪਰ ਆਦਰਸ਼ਵਾਦ ਨੂੰ ਸਿਰਫ਼ ਹੱਸ ਕੇ ਨਹੀਂ ਟਾਲਿਆ ਜਾ ਸਕਦਾ। ਇਸਦੀਆਂ ਜੜ੍ਹਾਂ ਤੱਕ ਪੁੱਜਣਾ ਅਤੇ ਇਹ ਦੇਖਣਾ ਜ਼ਰੂਰੀ ਹੈ ਕਿ ਇਹ ਅੱਜ ਤੱਕ ਕਾਇਮ ਕਿਵੇਂ ਰਿਹਾ ਹੈ।

ਅਸੀਂ ਪਹਿਲਾਂ ਹੀ ਦੱਸ ਆਏ ਹਾਂ ਕਿ ਫ਼ਿਲਾਸਫ਼ੀ ਦੀਆਂ ਇਸਦੇ ਪੈਦਾ ਹੋਣ ਦੀਆਂ ਜੜ੍ਹਾਂ ਮਨੁੱਖ ਦੀਆਂ ਅਮਲੀ ਸਰਗਰਮੀਆਂ ਵਿਚ, ਉਸਦੀ ਕਿਰਤ ਵਿੱਚ ਲੱਭੀਆਂ ਜਾਣੀਆਂ ਚਾਹੀਦੀਆਂ ਹਨ; ਕਿ ਇਹ ਉਸਦੇ ਨਿੱਤਾਪ੍ਰਤਿ ਜੀਵਨ ਵਿਚੋਂ ਪੈਦਾ ਹੁੰਦੀ ਹੈ। ਦੋ ਵਿਰੋਧੀ ਦਾਰਸ਼ਨਿਕ ਰੁਝਾਣਾਂ-- ਪਦਾਰਥਵਾਦ ਅਤੇ ਆਦਰਸ਼ਵਾਦ ਦੇ ਪਰਗਟ ਹੌਣ ਦੇ ਵੀ "ਅਮਲੀ" ਕਾਰਨ ਹਨ।

ਕਿਰਤ ਦੇ ਅਮਲ ਵਿਚ, ਹਰ ਕੋਈ ਆਪਣੇ ਲਈ ਟੀਚੇ ਮਿਥਦਾ ਹੈ। ਫਿਰ ਉਹ ਉਚਿਤ ਸਾਧਨਾਂ ਦੀ ਤਲਾਸ਼ ਕਰਦਾ ਹੈ ਅਤੇ ਉਹਨਾਂ ਨੂੰ ਵਰਤਦਿਆਂ ਹੋਇਆਂ, ਇਹਨਾਂ ਦੇ ਸਿੱਟੇ ਵਜੋਂ ਉਹ ਕੁਝ ਪਰਾਪਤ ਕਰਦਾ ਹੈ ਜਿਸਦੀ ਉਸਨੇ ਕਲਪਣਾ ਕੀਤੀ ਸੀ-- ਭਾਵੇਂ ਇਹ ਕਹੀ ਹੋਵੇ ਜਾਂ ਕੁਹਾੜੀ, ਜਾਨਵਰਾਂ

7*

੯੯