ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/180

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੀ ਉਪਜ ਹੈ। ਇਸਲਈ ਚੇਤਨਾ ਨਾ ਸਿਰਫ਼ ਜਿਊਂਦੇ ਰਹਿਣ ਵਿਚ ਅਤੇ ਆਪਣੀ ਹੋਂਦ ਦੀਆਂ ਹਾਲਤਾਂ ਅਨੁਸਾਰ ਆਪਣੇ ਆਪ ਨੂੰ ਢਾਲਣ ਵਿਚ ਹੀ, ਸਗੋਂ ਆਪਣੇ ਦੁਆਲੇ ਦੇ ਸੰਸਾਰ ਬਾਰੇ ਬੋਧ ਪਰਾਪਤ ਕਰਨ ਵਿਚ ਵੀ ਮਨੁੱਖ ਦੀ ਸਹਾਇਤਾ ਕਰਦੀ ਹੈ। ਇਸਨੂੰ ਗਿਆਨ-ਸ਼ਾਸਤ੍ਰੀ ਆਸ਼ਾਵਾਦ ਵਜੋਂ ਜਾਣਿਆ ਜਾਂਦਾ ਹੈ। ਪੁਰਾਤਨ ਫ਼ਿਲਾਸਫ਼ਰਾਂ, ਜਿਵੇਂ ਕਿ ਹਿਰਾਕਲੀਟਸ ਡਿਮੋਕਰੀਟਸ ਅਤੇ ਐਪੀਕਿਊਰਸ ਦਾ ਵਿਚਾਰ ਸੀ ਕਿ ਮਨੁੱਖ ਸੰਸਾਰ ਦਾ ਬੋਧ ਪਰਾਪਤ ਕਰਨ ਦੀ ਸਮਰੱਥਾ ਰੱਖਦਾ ਹੈ। ਮਗਰੋਂ ਪੁਨਰ-ਸੁਰਜੀਤੀ ਕਾਲ ਅਤੇ ਆਧੁਨਿਕ ਸਮਿਆਂ ਦੇ ਫ਼ਿਲਾਸਫ਼ਰ ਵੀ ਇਹਨਾਂ ਵਿਚਾਰਾਂ ਨਾਲ ਸਹਿਮਤ ਸਨ। ਵਿਰੋਧ--ਵਿਕਾਸੀ ਪਦਾਰਥਵਾਦ ਦੇ ਦ੍ਰਿਸ਼ਟੀਕੋਨ ਤੋਂ, ਮਨੁੱਖ ਨਾ ਸਿਰਫ਼ ਸੰਸਾਰ ਬਾਰੇ ਬੋਧ ਹੀ ਪਰਾਪਤ ਕਰਦਾ ਹੈ, ਸਗੋਂ ਆਪਣੀ ਸਰਗਰਮੀ ਦੇ ਦੌਰਾਨ ਆਪਣੀਆਂ ਲੋੜਾਂ ਅਤੇ ਆਪਣੇ ਟੀਚਿਆਂ ਅਨੁਸਾਰ ਇਸਨੂੰ ਸੋਧਦਾ ਅਤੇ ਬਦਲਦਾ ਵੀ ਹੈ। ਦੁਨੀਆਂ ਬਦਲੀ ਦੀ ਜਾ ਰਹੀ ਹੈ ਕਿਉਂਕਿ ਲੋਕ ਇਸਦੀਆਂ ਖਾਸੀਅਤਾਂ ਅਤੇ ਕਾਨੂੰਨਾਂ ਬਾਰੇ ਜਾਣਦੇ ਜਾ ਰਹੇ ਹਨ। ਅੱਜ ਇਹ ਗੱਲ ਖਾਸ ਕਰਕੇ ਪ੍ਰਤੱਖ ਹੈ, ਕਿਉਂਕਿ ਜਟਿਲ ਟੈਕਨਾਲੋਜੀ ਸਿਰਜਣਾ ਜਾਂ ਪ੍ਰਕਿਰਤੀ ਨੂੰ ਬਦਲਣਾ ਅਸੰਭਵ ਹੋਵੇਗਾ ਜੋ ਮਨੁੱਖ ਕੋਲ ਵਿਗਿਆਨ ਦਾ ਗਿਆਨ ਨਾ ਹੋਵੇ। ਆਦਰਸ਼ਵਾਦੀ ਸੰਸਾਰ ਦੀ ਬੋਧ-ਪਰਾਪਤੀ ਦੀ ਸਮੱਸਿਆ ਨੂੰ ਵਖਰੀ ਤਰ੍ਹਾਂ ਲੈਂਦੇ ਹਨ।

ਸੰਸਾਰ ਬਾਰੇ ਬੋਧ ਪਰਾਪਤ ਕੀਤਾ ਜਾ ਸਕਦਾ ਹੈ ਜਾਂ ਨਹੀਂ, ਇਸ ਬਾਰੇ ਸੰਦੇਹ ਪੁਰਾਤਨ ਯੂਨਾਨ ਦੇ ਉਹਨਾਂ ਫ਼ਿਲਾਸਫ਼ਰਾਂ ਵਲੋਂ ਵੀ ਪਰਗਟ ਕੀਤੇ ਗਏ ਸਨ ਜਿਨ੍ਹਾਂ ਨੂੰ ਸ਼ੰਕਾਵਾਦੀ ਕਹਿੰਦੇ ਸਨ। ਸ਼ਬਦ "ਸ਼ੰਕਾਵਾਦੀ" ਦੇ ਦੋ ਅਰਥ ਹਨ। ਪਰਚਲਤ ਵਰਤੋਂ ਵਿਚ ਇਹ ਉਸ ਆਦਮੀ ਲਈ ਵਰਤਿਆ ਜਾਂਦਾ ਹੈ ਜਿਹੜਾ ਕਿਸੇ ਵੀ ਵਿਸ਼ੇਸ਼ ਚੀਜ਼ ਵਿਚ ਵਿਸ਼ਵਾਸ ਨਹੀਂ ਰੱਖਦਾ

੧੭੮