ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/273

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਲੀਲਾਂ ਦੀ ਵਿਵਾਦਾਂ ਵਿਚ ਜਾਂ ਦਲੀਲਬਾਜ਼ੀ ਵਿਚ ਜਾਣ-ਬੱਝ ਕੇ ਵਰਤੋਂ।

ਸ਼ੰਕਾਵਾਦ (Scepticism)ਇਕ ਸਿਧਾਂਤ ਜਿਹੜਾ ਵਸਤੂਪਰਕ ਯਥਾਰਥ ਦੇ ਗਿਆਨ ਦੀ ਸੰਭਾਵਨਾ ਬਾਰੇ ਕਿੰਤੂ ਕਰਦਾ ਹੈ। ਇਕਸਾਰ ਸ਼ੰਕਾਵਾਦ ਅਗਨਾਸਤਕਵਾਦ ਤੋਂ ਬਹਤ ਘੱਟ ਫ਼ਰਕ ਰੱਖਦਾ ਹੈ।

ਹੋਦ-ਸ਼ਾਸਤਰ (Ontology) ਆਮ ਕਰਕੇ ਹਸਤੀ ਬਾਰੇ ਸਿਧਾਂਤ, ਫ਼ਿਲਾਸਫ਼ੀ ਦੇ ਬੁਨਿਆਦੀ ਮਸਲੇ ਦਾ ਪਹਿਲਾ ਪੱਖ।

ਹੋਣੀਵਾਦ (Fatalism) ਇਕ ਸਿਧਾਂਤ ਜਿਸ ਅਨਸਾਰ ਦੁਨੀਆਂ ਵਿਚਲੇ ਸਾਰੇ ਅਮਲ ਸ਼ੁਰੂ ਵਿਚ ਹੀ ਕਿਸੇ ਸਰਵੁੱਚ ਸ਼ਕਤੀ, ਹੋਣੀ ਜਾਂ ਕਿਸਮਤ ਨੇ ਨਿਸਚਿਤ ਕਰ ਦਿਤੇ ਹੋਏ ਹਨ।

ਕੱਟੜਪੰਥੀ (Dogmatism) ਠੋਸ ਹਾਲਤਾਂ, ਵਿਗਿਆਨ ਅਤੇ ਅਮਲ ਦੀਆਂ ਲੋੜਾਂ ਤੋਂ ਬੇਵਾਸਤਾ, ਅਣਬਦਲਵੇਂ ਸੰਕਲਪਾਂ ਅਤੇ ਫ਼ਾਰਮੂਲਿਆਂ ਉਪਰ ਆਧਾਰਤ ਸੋਚਣੀ ਦਾ ਤਰੀਕਾ।

ਕਾਨੂੰਨ (Law) ਵਰਤਾਰਿਆਂ ਵਿਚਕਾਰ ਅੰਦਰੂਨੀ, ਬੁਨਿਆਦੀ, ਮੁੜ ਮੁੜ ਵਾਪਰਣ ਵਾਲਾ ਅਤੇ ਲਾਜ਼ਮੀ ਅੰਤਰ-ਸੰਬੰਧ। ਵਸਤੂਪਰਕ ਕਾਨੂੰਨਾਂ ਦੀ ਬੋਧ-ਪਰਾਪਤੀ ਸਾਰੇ ਵਿਗਿਆਨਾਂ ਦਾ ਮੁੱਖ ਮੰਤਵ ਹੈ।

ਗਿਆਨ-ਸ਼ਾਸਤਰ (ਗਿਆਨ ਮੀਮਾਂਸਾਂ) (Gnosiology, Epistemology) ਗਿਆਨ ਬਾਰੇ ਸਿਧਾਂਤ, ਫ਼ਿਲਾਸਫ਼ੀ ਦੇ ਬੁਨਿਆਦੀ ਮਸਲੇ ਦਾ ਦੂਜਾ ਪੱਖ।

੨੭੧