ਸਮੱਗਰੀ 'ਤੇ ਜਾਓ

ਪੰਨਾ:ਬਾਤਾਂ ਦੇਸ ਪੰਜਾਬ ਦੀਆਂ - ਸੁਖਦੇਵ ਮਾਦਪੁਰੀ.pdf/118

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


"ਰਾਹ ਛੱਡੇਂਗੀ ਵੀ?"
"ਜੇ ਕੰਨ ਦਾ ਕੋਕਰੂ ਭਰੇਗਾ ਤਾਂ ਉਠੂੰਗੀ।"
ਉਹ ਕਹਿੰਦਾ, "ਇੱਕ ਗੰਨਾ ਪੈਜੂ, ਦੇ ਪੈ ਜਾਣਗੇ ਪਰ ਪੈਂਦਾ ਪੈਂਦਾ ਸਾਰਾ ਈ ਗੱਡਾ ਪੈ ਗਿਆ।
ਗੰਨਿਆਂ ਦਾ ਗੱਡਾ ਘਰ ਰੱਖ ਕੇ ਬਿੱਲੀ ਫੇਰ ਸੜਕ ਦੇ ਗੱਭੇ ਆ ਬੈਠੀ। ਫੇਰ ਆਇਆ ਕਪਾਹ ਦਾ ਗੱਡਾ-ਗੱਡੇ ਵਾਲਾ ਕਹਿੰਦਾ:
ਬਿੱਲੀਏ ਬਿੱਲੀਏ ਪਰੇ ਹੋ ਜਾ
ਚਿੱਪੀ ਖਿੱਚੀ ਜਾਏਗੀ।
ਉਹ ਕੰਹਿਦੀ:
ਚਿੱਪੀ ਖਿੱਚੀ ਤੇਰੀ ਅੰਮਾ ਬੋਬੀ
ਮੈਂ ਰਾਜੇ ਦੀ ਬਿੱਲੀ।
"ਰਾਹ ਛੱਡੇਂਗੀ ਵੀ?"
"ਜੇ ਕੰਨ ਦਾ ਕੋਕਰੂ ਭਰੇਂਗਾ ਤਾਂ ਰਾਹ ਦਊਂਗੀ।"
"ਇੱਕ ਫੁੱਟੀ ਪੈਜੂ, ਦੋ ਪੈ ਜਾਣਗੀਆਂ ਪਰ ਪੈਂਦੈ ਪੈਂਦੇ ਕਪਾਹ ਦਾ ਸਾਰਾ ਗੱਡਾ ਈ ਬਿੱਲੀ ਦੇ ਕੰਨ 'ਚ ਪੈ ਗਿਆ। ਉਹ ਕਪਾਹ ਆਪਣੇ ਘਰ ਰੱਖ ਆਈ ਤੇ ਫੇਰ ਸੜਕ ਦੇ ਗੱਭੇ ਆ ਕੇ ਬਹਿਗੀ। ਫੇਰ ਆਇਆ ਚੌਲਾਂ ਦਾ ਗੱਡਾ। ਗੱਡੇ ਵਾਲਾ ਕਹਿੰਦਾ:
ਬਿੱਲੀਏ ਬਿੱਲੀਏ ਪਰੇ ਹੋ ਜਾ
ਚਿੱਪੀ ਖਿੱਚੀ ਜਾਏਗੀ।
ਉਹ ਕੰਹਿਦੀ:
ਚਿੱਪੀ ਖਿੱਚੀ ਤੇਰੀ ਅੰਮਾ ਬੋਬੀ
ਮੈਂ ਰਾਜੇ ਦੀ ਬਿੱਲੀ।
"ਫੇਰ ਕਿਵੇਂ ਉਠੇਗੀ?"
"ਜੇ ਕੰਨਾਂ ਦਾ ਕੋਕਰੂ ਭਰੇਂਗਾ।"
"ਇੱਕ ਮੁੱਠੀ ਪੈਜੂ ਦੋ ਪੈ ਜਾਣਗੀਆਂ ਪਰ ਪੈਂਦੇ ਪੈਂਦੇ ਸਾਰਾ ਚੌਲਾਂ ਦਾ ਗੱਡਾ ਈ ਬਿੱਲੀ ਦੇ ਕੰਨ 'ਚ ਪੈ ਗਿਆ ... ਚੌਲ ਘਰ ਰੱਖ ਆਈ।
ਫੇਰ ਬਿੱਲੀ ਨੇ ਗੁੜ ਦੀਆਂ ਬਣਾ ਲਈਆਂ ਕੰਧਾਂ, ਸ਼ੱਕਰ ਦਾ ਬਣਾ ਲਿਆ ਗਾਰਾ ਤੇ ਗੰਨਿਆਂ ਦੀ ਉੱਤੇ ਪਾ ਲਈ ਛੱਤ। ਇਸ ਤਰ੍ਹਾਂ ਉਹਨੇ ਸਾਰੀਆਂ ਚੀਜ਼ਾਂ ਦਾ ਕੋਠਾ ਛੱਤ ਲਿਆ। ਉਸ ਦੇ ਚਾਰ ਬਲੂੰਗੜੇ ਸੀ, ਇੱਕ ਉਹਨਾਂ ਚੋਂ ਕਾਣਾ ਸੀ। ਉਹਨੂੰ ਨੂੰ ਕਹਿੰਦੀ, "ਜਦੋਂ ਮੈਂ ਆਵਾਂ ਤਾਂ ਥੋਨੂੰ ਕਿਹਾ ਕਰੂੰ, ਖੋਲ੍ਹ ਕੁੰਡਾ ਵੇ ਪੁੱਤ ਬਲੂੰਗੜਿਓ।" ਉਹ ਕਹਿੰਦੇ, "ਚੰਗਾ।"
ਇੱਕ ਗਿੱਦੜ ਬਿੱਲੀ ਦੇ ਘਰ ਦੇ ਕੌਲ਼ੇ ਕੋਲ ਬੈਠਾ ਇਹ ਸਭ ਕੁਝ ਸੁਣ ਰਿਹਾ ਸੀ। ਜਦੋਂ ਬਿੱਲੀ ਬਾਹਰ ਚਲੀ ਗਈ ਤੇ ਗਿੱਦੜ ਬੂਹੇ ਅੱਗੇ ਆ ਕੇ ਬਿੱਲੀ ਦੀ ਆਵਾਜ ਬਣਾ ਕੇ ਕਹਿੰਦਾ, "ਖੋਲ੍ਹੇ ਕੁੰਡਾ ਪੁੱਤ ਬਲੂੰਗੜਿਓ।"

114