ਪੰਨਾ:ਬਾਤਾਂ ਦੇਸ ਪੰਜਾਬ ਦੀਆਂ - ਸੁਖਦੇਵ ਮਾਦਪੁਰੀ.pdf/83

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਦਸਾਂ ਨੁਹਾਂ ਦੀ ਕਮਾਈ


ਬਹੁਤ ਚਿਰਾਂ ਦੀ ਗੱਲ ਹੈ ਕਿ ਇੱਕ ਪਿੰਡ ਵਿੱਚ ਇੱਕ ਗ਼ਰੀਬ ਬਾਣ ਵਟਾ ਰਹਿੰਦਾ ਸੀ। ਉਹ ਬਾਣ ਵੱਟਕੇ ਅਪਣਾ ਗੁਜ਼ਾਰਾ ਤੋਰਦਾ ਸੀ। ਉਹ ਬੜਾ ਮਿਹਨਤੀ ਅਤੇ ਈਮਾਨਦਾਰ ਸੀ। ਉਹ ਪੂਰੇ ਦਿਨ ਭਰ 'ਚ ਮਸੀਂ ਦੋ ਆਨੇ ਵੱਟਦਾ! 6 ਪੈਸਿਆਂ ਨਾਲ ਉਹ ਆਪਣਾ ਘਰੇਲੂ ਕੰਮ ਸਾਰਦਾ ਬਾਕੀ ਦੇ ਪੈਸਿਆਂ ਨਾਲ ਉਹ ਦੱਭ ਖਰੀਦ ਲੈਂਦਾ। ਏਸੇ ਪਿੰਡ ਵਿੱਚ ਦੋ ਹੋਰ ਆਦਮੀ ਰਹਿੰਦੇ ਸੀ ਜਿਨ੍ਹਾਂ ਦੀ ਆਪਸ ਵਿੱਚ ਬੜੀ ਗੂੜ੍ਹੀ ਮਿੱਤਰਤਾ ਸੀ ਉਹਨਾਂ ਦੇ ਨਾਂ ਹਰਭਾਗ ਤੇ ਜਗਦੀਸ਼ ਚੰਦ ਸਨ। ਦੋਸਤੀ ਦੋਹਾਂ ਦੀ ਇੰਨੀ ਸੀ ਪਲ ਭਰ ਇੱਕ ਦੂਜੇ ਤੋਂ ਪਰੇ ਨਹੀਂ ਸੀ ਹੁੰਦੇ। ਜਗਦੀਸ਼ ਕਾਫੀ ਅਮੀਰ ਸੀ ਪਰ ਹਰਭਾਗ ਦਰਮਿਆਨੇ ਦਰਜੇ ਦਾ ਸੀ। ਹਰਭਾਗ ਦਾ ਕਿੱਤਾ ਸੀ ਬਈ ਦਸਾਂ ਨੁਨ੍ਹਾਂ ਦੀ ਕਮਾਈ ਕਰਨੀ ਤੇ ਆਪਣਾ ਟੱਬਰ ਪਾਲਣਾ ਪਰੰਤ ਜਗਦੀਸ਼ ਆਪਣੇ ਪੈਸੇ ਵਿਆਜ ਤੇ ਗਰੀਬਾਂ ਨੂੰ ਦੇਕੇ ਬਹੁਤ ਕਮਾਈ ਕਰਦਾ ਸੀ। ਉਹ ਵਿਆਜ ਬਹੁਤ ਲਾਉਂਦਾ ਸੀ ਜਿਸ ਕਰਕੇ ਇੱਕ ਵਾਰੀ ਉਹਦੇ ਕੋਲ ਫੱਸਿਆ ਹੋਇਆ ਗਰੀਬ ਬੰਦਾ ਉਹਦੇ ਪੰਜੇ ਵਿੱਚੋਂ ਸੌਖਿਆਂ ਬੱਚ ਕੇ ਨਹੀਂ ਸੀ ਨਿਕਲਦਾ।
ਇੱਕ ਦਿਨ ਦੋਹਾਂ ਦੋਸਤਾਂ ਵਿੱਚ ਬਹਿਸ ਹੋ ਗੀ। ਹਰਭਾਗ ਕਹੇ ਦਸਾਂ ਨੁਹਾਂ ਦੀ ਕਿਰਤ ਵਿੱਚ ਨੇਕੀ ਐ ਪਰ ਜਗਦੀਸ਼ ਕਹੇ, "ਨਹੀਂ ਵਿਆਜ ਦੀ ਕਿਰਤ ਚੰਗੀ ਹੈ। ਦੇਖ ਮੈਂ ਵਿਆਜ਼ੂ ਪੈਸੇ ਦਿੰਦਾਂ ਤੇ ਅਮੀਰ ਆਂ, ਐਸ਼ ਕਰਦਾਂ। ਇਸੇ ਕਰਕੇ ਹਰਾਮ ਦੀ ਕਮਾਈ ਚੰਗੀ ਐ।"
ਦੋਨੋ ਬਹਿਸ ਕਰਦੇ-ਕਰਦੇ ਝਗੜਨ ਲੱਗੇ। ਅਖੀਰ ਉਹਨਾਂ ਨੇ ਇਸ ਗੱਲ ਦਾ ਨਿਤਾਰਾ ਕਰਾਉਣ ਦਾ ਫੈਸਲਾ ਕਰ ਲਿਆ। ਜਗਦੀਸ਼ ਨੇ ਕਿਹਾ, "ਆਪਾਂ ਕਿਸੇ ਗਰੀਬ ਆਦਮੀ ਤੋਂ ਇਸ ਗੱਲ ਦੀ ਪਰਖ ਕਰਦੇ ਆਂ। ਮੈਂ ਓਸ ਗਰੀਬ ਨੂੰ 100 ਰੁਪਏ ਦੇਉਂਗਾ ਤੇ ਵਾਪਸ ਨਹੀਂ ਲਊਂਗਾ-ਦੇਖਦੇ ਆਂ ਫੇਰ ਓਸ ਗ਼ਰੀਬ ਦਾ ਕੰਮ ਕਿੰਨਾ ਰੁੜਦੈ।"
ਦੋਨੋ ਮਿੱਤਰ ਪਿੰਡ ਵਿੱਚੋਂ ਗਰੀਬ ਆਦਮੀ ਲੱਭਣ ਤੁਰ ਪਏ। ਉਹਨਾਂ ਨੂੰ ਬਾਣ ਵਟਾ ਸਭ ਤੋਂ ਗਰੀਬ ਲੱਗਿਆ। ਉਹ ਉਸ ਕੋਲ ਗਏ। ਜਗਦੀਸ਼ ਚੰਦ ਨੇ ਬਾਣ ਵਟੇ ਨੂੰ ਸੌ ਰੁਪਏ ਫੜਾਕੇ ਕਿਹਾ, "ਤੂੰ ਇਹਨਾਂ ਰਪਿਆਂ ਨਾਲ ਆਪਣਾ ਕੰਮ ਚਲਾ ਇਹ ਮੈਂ ਤੈਥੋਂ ਵਾਪਸ ਵੀ ਨੀ ਲੈਣੇ।"
ਉਹ ਦੋਨੋਂ ਵਾਪਸ ਆਪਣੇ ਘਰਾਂ ਨੂੰ ਚਲੇ ਗਏ।
ਦੂਜੇ ਦਿਨ ਬਾਣ ਵਟਾ ਇਹ ਰੁਪਏ ਲੈਕੇ ਸ਼ਹਿਰ ਨੂੰ ਚਲ ਪਿਆ। ਬਾਣ ਵਟੇ ਨੇ 10 ਰੁਪਏ ਅੱਡ ਆਪਣੀ ਜੇਬ ’ਚ ਪਾ ਲਏ ਤੇ 90 ਰੁਪਏ ਆਪਣੀ ਅੱਡ ਜੇਬ 'ਚ ਪਾ ਲਏ ਤੇ

79