ਪੰਨਾ:ਬਿਜੈ ਸਿੰਘ.pdf/84

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੀ; ਸਿਪਾਹੀ ਨੂੰ ਕੀ ਝਾਂਵਲਾ ਪਿਆ ਕਿ ਫਰਿਸ਼ਤਾ ਗੁਰਜ ਉਲਾਰਦਾ ਹੈ, ਸਹਿਮ ਖਾ ਕੇ ਇਸ ਦਾ ਸਿਰ ਚਕਰਾਇਆ ਤੇ ਡਿੱਗ ਪਿਆ। ਜਮਾਂਦਾਰ ਭੈ ਭੀਤ ਹੋ ਰਿਹਾ ਸੀ, ਸੋਚ ਬੀ ਰਿਹਾ ਸੀ ਕਿ ਇਹ ਕੀਕੂੰ ਲੈ ਹਟੇ, ਤਾਂ ਹੁਣ ਦੂਜੇ ਸਿਪਾਹੀ ਨੂੰ ਮੁਫ਼ਤੀ ਰੁਕਨਦੀਨ ਵੱਲ ਤੋਰਿਆ ਕਿ ਜਾ ਕੇ ਉਸ ਨੂੰ ਜਗਾ ਲਿਆਵੇ, ਜੋ ਓਹ ਕੋਈ ਕਲਾਮ ਪੜ੍ਹ ਕੇ ਇਸ ਭੈ ਨੂੰ ਦੂਰ ਕਰੇ। ਕੰਬਦੇ ਦਿਲ ਸਿਪਾਹੀ ਉਧਰ ਗਿਆ। ਜਮਾਂਦਾਰ ਭਾਰੀ ਸਹਿਮ ਵਿਚ ਸੀ। ਬਾਬੇ ਬੰਦੇ ਦੇ ਵੇਲੇ ਤੋਂ ਆਮ ਮੁਸਲਮਾਨਾਂ ਵਿਚ ਪੱਕਾ ਖਿਆਲ ਬੈਠਾ ਹੋਇਆ ਸੀ ਕਿ ਸਿੱਖਾਂ ਕੋਲ ਕੋਈ ਕਲਾਮ ਹੈ ਜੋ ਬੜੀ ਤਾਸੀਰ ਵਾਲੀ ਹੈ। ਜਮਾਂਦਾਰ ਸੋਚਦਾ ਸੀ ਕਿ ਇਹ ਤ੍ਰੀਮਤ ਭੀ ਉਹਨਾਂ ਕਲਾਮਾਂ ਤੋਂ ਵਾਕਫ਼ ਹੋਣੀ ਹੈ ਜੋ ਲੋਕੀ ਦੱਸਦੇ ਹਨ ਕਿ ਸਿਖ ਲੋਕ ਪੜ੍ਹ ਕੇ ਆਪਣਾ ਆਪ ਬਚਾ ਲੈਂਦੇ ਹਨ। ਠੀਕ ਹੈ, ਅਜ ਸਾਰਾ ਦਿਨ ਜਦ ਮੈਂ ਇਸ ਨੂੰ ਦੇਖਣ ਆਉਂਦਾ ਰਿਹਾ ਹਾਂ ਤਾਂ ਇਸ ਦੇ ਬੁਲ੍ਹ ਫ਼ਰਕਦੇ ਹੀ ਦਿੱਸਦੇ ਰਹੇ। ਇਹ ਜ਼ਰੂਰ ਕੋਈ ਕਲਾਮ ਪੜ੍ਹਦੀ ਪਈ ਸੀ, ਕੀ ਕੀਤਾ ਜਾਵੇ? ਹੁਣ ਮੁਫ਼ਤੀ ਸਾਹਿਬ ਆ ਗਏ। ਆਏ ਤਾਂ ਸਹੀ ਪਰ ਸਹਿਮੇ ਹੋਏ ਕੋਠੜੀ ਦਾ ਜੋ ਸਮਾਚਾਰ ਸੁਣ ਚੁਕੇ ਸਨ ਐਸਾ ਜੀ, ਪਰ ਬੈਠਾ ਸੀ ਕਿ ਆਪ ਆਕੇ ਹੌਂਸਲੇ ਦੇ ਖੰਘੂਰੇ ਤਾਂ ਮਾਰਨ ਪਰ ਉਧਰ ਤੱਕਣ ਹੀ ਨਾ। ਜਮਾਂਦਾਰ ਨੇ ਕਿਹਾ, 'ਮੁਫ਼ਤੀ ਜੀ! ਕੋਈ ਕਲਾਮ ਪੜ੍ਹੋ, ਮੁਫ਼ਤੀ ਜੀ ਆਇਤ ਕਰੀਮਾ ਪੜ੍ਹਨ ਲੱਗ ਗਏ ਪਰ ਸੁਰ ਥਿਬਕਵੀਂ ਨਿਕਲੇ।

ਹੁਣ ਜ਼ਮੀਨ ਭੁਚਾਲ ਨਾਲ ਕੰਬੀ, ਉਤੋਂ ਬੱਦਲਾਂ ਦੀ ਗੜ ਗੜ ਦਾ ਸ਼ਬਦ ਉਠਿਆ ਪਰ ਭਾਜਿਆ ਐਉਂ ਕਿ ਜ਼ਮੀਨ ਦੇ ਅੰਦਰੋਂ ਕੋਈ ਵਾਜ ਆਈ ਹੈ। ਉਹਨਾਂ ਜਾਤਾ ਕਿ ਜ਼ਮੀਨ ਪਾਟ ਚੱਲੀ ਹੈ। ਮੁਫ਼ਤੀ ਤੇ ਸਿਪਾਹੀ ਤਾਂ ਇਕ ਰੁਖ਼ ਨੱਠੇ, ਪਰ ਪੱਲਾ ਇਕ ਬ੍ਰਿਛ ਦੇ ਡੂੰਘੇ ਨਾਲ ਅੜ ਗਿਆ ਉਹਨਾਂ ਜਾਤਾ ਕਿਸੇ ਭੂਤ ਨੇ ਫੜ ਲਿਆ ਹੈ ਡਡਿਆ ਕੇ ਡਿੱਗੇ । ਜਮਾਂਦਾਰ ਸਾਹਿਬ ਨੇ ਕਈ ਸ਼ਕਲਾਂ ਵੇਖੀਆਂ ਪਰ ਫੇਰ ਨੱਠੋ ਕੀ ਦੇਖਦੇ ਹਨ ਕਿ ਕੋਠੜੀ ਦੀ ਅੱਗ ਵਿਚੋਂ ਬਿਜਲੀ ਉੱਠੀ ਅਰ ਕੜਕ ਕੇ ਅੱਗੇ ਤੁਰ ਪਈ