ਪੰਨਾ:ਬੁਝਦਾ ਦੀਵਾ.pdf/49

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਉੱਠਿਆ, ਤਾਂ ਰੋ ਪਿਆ ਤੇ ਉਹ ਵੀ ਡਾਢੀ ਹੀ ਦਰਦ ਭਰੀ ਆਵਾਜ਼ ਵਿਚ। ਦੇਖਦਿਆਂ ਹੀ ਦੇਖਦਿਆਂ ਉਹ ਇਕ ਅਨਜਾਣੇ ਰਸਤੇ ਵਲ ਨੱਸ ਉੱਠਿਆ, ਪਰ ਥੋੜੀ ਦੂਰ ਜਾ ਕੇ ਫੇਰ ਰੁਕ ਗਿਆ। ਜਿਸ ਤੋਂ ਸਾਫ ਜ਼ਾਹਿਰ ਹੁੰਦਾ ਸੀ ਕਿ ਉਹ ਰਸਤਾ ਭੁਲ ਗਿਆ ਹੈ। ਅੱਥਰੂ ਓਸ ਦੀਆਂ ਅੱਖਾਂ ਵਿਚੋਂ ਵਗ ਕੇ ਓਸੇ ਤਰ੍ਹਾਂ ਓਹਦੀਆਂ ਗਲ੍ਹਾਂ ਉੱਤੇ ਪੈ ਰਹੇ ਸਨ। ਅੰਤ ਰੁਕਦੇ ਗਲੇ ਨਾਲ ਓਹਨੇ ਲੜਕੇ ਨੂੰ ਪੁੱਛਿਆ-"ਕਾਕਾ! ਤੂੰ ਕਿੱਥੇ ਰਹਿੰਦਾ ਏ?"

"ਗਲਾਈ ਖੋਫ ਹਾਊਸ।" ਉਸ ਨੇ ਤੁਤਲਾ ਕੇ ਜਵਾਬ ਦਿਤਾ।

"ਕਿਸ ਗਲੀ ਵਿਚ।" ਪੁਲੀਸ ਵਾਲੇ ਨੇ ਪੁੱਛਿਆ।

ਪਰ ਲੜਕਾ ਗਲੀ ਦਾ ਨਾਮ ਨਹੀਂ ਸੀ ਜਾਣਦਾ, ਏਸ ਲਈ ਓਸ ਨੇ ਫੇਰ ਆਖਿਆ-"ਗਲਾਈ ਖੋਫ ਹਾਊਸ।"

ਇਸ ਤੇ ਨੌਜਵਾਨ ਪੁਲੀਸ ਵਾਲਾ ਕੁਝ ਸੋਚਣ ਲਗ ਪਿਆ। ਅੰਤ ਉਹ ਏਸ ਨਤੀਜੇ ਤੇ ਪਹੁੰਚਾ ਕਿ ਓਥੇ ਏਸ ਨਾਂ ਦਾ ਨੇੜੇ ਤੇੜੇ ਕੋਈ ਮਕਾਨ ਨਹੀਂ। "ਤੂੰ ਕਿਸ ਦੇ ਨਾਲ ਰਹਿੰਦਾ ਏਂ?" ਇਕ ਉਦਾਸ ਮਜ਼ਦੂਰ ਨੇ ਪੁੱਛਿਆ-"ਤੇਰੇ ਪਿਓ ਦਾ ਕੀ ਨਾਂ ਏ?"

"ਨਹੀਂ, ਮੇਰਾ ਪਿਓ ਨਹੀਂ।" ਬੱਚੇ ਨੇ ਡੁਬ-ਡੁਬਾਈਆਂ ਅੱਖਾਂ ਨਾਲ ਭੀੜ ਨੂੰ ਵੇਖਦੇ ਹੋਏ ਆਖਿਆ।

"ਕੀ ਤੇਰਾ ਪਿਓ ਨਹੀਂ ਬੇਟਾ?" ਮਜ਼ਦੂਰ ਨੇ ਓਸ ਨੂੰ ਝੰਝੋੜਦਿਆਂ ਹੋਈਆਂ ਸੰਜੀਦਗੀ ਨਾਲ ਪੁਛਿਆ-"ਮਾਂ ਹਈ?"

"ਹਾਂ, ਕਾਲੀ ਮਾਂ।" ਬੱਚੇ ਨੇ ਜਵਾਬ ਦਿੱਤਾ।

ਓਸ ਦਾ ਨਾਂ ਕੀ ਏ?"

"ਮਾਂ, ਕਾਲੀ ਮਾਂ।" ਬੱਚੇ ਨੇ ਕੁਝ ਸੋਚ ਕੇ ਆਖਿਆ।

"ਕਾਲੀ ਮਾਂ! ਕੀ ਏਹੋ ਹੈ ਓਸ ਦਾ ਨਾਂ?"

ਗੋਰੀ ਮਾਂ
੫੧