24
ਉਡੀਕ ਵਿਚ ਨਹੀਂ ਰਹਿੰਦੇ ਕਿ ਦੱਖਣ ਕਦੋਂ ਅਤੇ ਕਿਵੇਂ ਆਸ ਪਾਸ ਦੀਆਂ
ਚੀਜ਼ਾਂ ਉਸ ਨੂੰ ਕੰਮ ਕਰਨ ਦਾ ਮੌਕਾ ਦਿੰਦੀਆਂ ਹਨ। ਸਗੋਂ ਉਹ ਆਪਣੇ ਆਪ
ਆਪਣੀਆਂ ਸੁਭਾਵਕ ਮੰਗਾਂ ਅਤੇ ਰੁਚੀਆਂ ਨੂੰ ਪੂਰਾ ਕਰਨ ਲਈ ਆਸ ਪਾਸ ਦੀਆਂ
ਚੀਜ਼ਾਂ ਨੂੰ ਬਦਲਦਾ, ਉਲਟਦਾ ਤੇ ਘੁਮਾਂਦਾ ਹੈ । ਉਹ ਇਕ ਨਿਸਕ੍ਰਿਆ ਦਰਸ਼ਕ
(Idle Spectator) ਜੋ ਕੇਵਲ ਦੇਖਦਾ ਹੀ ਰਹੇ ਅਤੇ ਨਾ ਹੀ ਉਹ ਇਕ
ਗ੍ਰਹਿਣ ਸ਼ੀਲ ਸਿਖਿਆਰਥੀ (Receptive Learner) ਪਾਤਰ ਹੀ ਹੈ ਜੋ
ਹੋਰਨਾਂ ਦੀਆਂ ਦਸੀਆਂ ਹੋਈਆਂ ਗੱਲਾਂ ਨੂੰ ਸਰਲਤਾ ਨਾਲ ਅਪਣਾ ਲੈਣ। ਉਹ
ਇਕ ਸਕ੍ਰਿਆ ਪ੍ਰਾਣੀ (Active) ਹੈ, ਜੋ ਵਾਤਾਵਰਨ ਦੇ ਆਸਰੇ ਨਾਲ ਕੁਝ ਕਰਨ
ਦਾ ਜਤਨ ਕਰਦਾ ਹੈ । ਜਦੋਂ ਉਹ ਆਲੇ ਦੁਆਲੇ ਦੀਆਂ ਚੀਜ਼ਾਂ ਪ੍ਰਤੀ ਇਸ ਤਰਾਂ
ਦੇ ਕ੍ਰਿਆ ਸ਼ੀਲਤਾ ਦੇ ਭਾਵ ਰਖਦਾ ਹੈ। ਉਨ੍ਹਾਂ ਦੇ ਬਾਰੇ ਜਾਣਨਾ ਚਾਹੁੰਦਾ ਹੈ, ਉਨ੍ਹਾਂ
ਨੂੰ ਹੱਥ ਵਿਚ ਲੈ ਘੁਮਾਣਾ, ਉਲਟਾਣਾ ਚਾਹੁੰਦਾ ਹੈ । ਤਦੋਂ ਹੀ ਉਹ ਅਸਲ
ਵਿਚ ਕੁਝ ਸਿਖਦਾ ਹੈ । ਜੋ ਬੱਚਾ ਆਸ ਪਾਸ ਦੀਆਂ ਚੀਜ਼ਾਂ ਬਾਰੇ ਜਾਣਨ ਦੀ
ਅਭਿਲਾਸ਼ਾ ਨਹੀਂ ਰਖਦਾ, ਜਿਸ ਨੂੰ ਚੀਜ਼ਾਂ ਹਿਲਾਣ ਜ਼ੁਲਾਣ ਦਾ ਸ਼ੋਂਕ ਨਹੀਂ,
ਜੋ ਉਨ੍ਹਾਂ ਨੂੰ ਖਿੱਚਦਾ, ਸੁੱਟਦਾ ਤੇ ਧਕਦਾ ਨਹੀਂ, ਜੋ ਉਨ੍ਹਾਂ ਨਾਲ ਖੇਡਦਾ ਨਹੀਂ,
ਤੋੜਦਾ ਬਣਾਂਦਾ ਨਹੀਂ, ਜ਼ਿਆਦਾ ਨਹੀਂ ਸਿਖ ਸਕਦਾ । ਕੇਵਲ ਚੁਸਤ ਚੰਚਲ
ਬਾਲਕ ਜੋ ਆਸ ਪਾਸ ਦੀਆਂ ਚੀਜ਼ਾਂ ਨੂੰ ਛੇੜਦੇ ਛਾੜਦੇ ਅਥਵਾ ਉਨ੍ਹਾਂ ਵਿਚ
ਦਿਲਚਸਪੀ ਲੈਂਦੇ ਹਨ । ਆਪਣੇ ਵਾਤਾਵਰਨ ਤੋਂ ਪੂਰਾ ਲਾਭ ਉਠਾਂਦੇ ਹਨ ਅਤੇ
ਵੱਧ ਤੋਂ ਵੱਧ ਸਿਖ ਸਕਦੇ ਹਨ । ਜਿਨ੍ਹਾਂ ਦਾ ਸ਼ਰੀਰ ਤੁਸਤ ਹੈ ਉਨ੍ਹਾਂ ਦਾ ਮਨ ਭੀ
ਸਤਰਕ ਰਹਿੰਦਾ ਹੈ। ਸੁਸਤ ਤੇ ਢਿਲੇ ਬਾਲਕ ਜੋ ਆਸ ਪਾਸ ਦੀਆਂ ਗੱਲਾਂ ਵਿਚ
ਕਿਸੇ ਪ੍ਰਕਾਰ ਦੀ ਦਿਲਚਸਪੀ ਨਹੀਂ ਲੈਂਦੇ ਅਕਸਰ ਕੁਝ ਨਹੀਂ ਸਿਖਦੇ । ਮੌਜੂਦਾ
ਸਿਖਿਆ ਪ੍ਰਣਾਲੀ ਵਿਚ ਬੱਚਿਆਂ ਨੂੰ ਗੁਦਾਮ ਵਿਚ ਪਏ ਪਾਰਸਲ ਵਾਂਗ ਆਰਾਮ
ਨਾਲ ਚੁਪ ਚਾਪ ਬਹਿ ਕੇ ਕੰਮ ਕਰਨ ਦਾ ਆਦੇਸ਼ ਦਿੱਤਾ ਜਾਂਦਾ ਹੈ ਅਤੇ ਜਿਨ੍ਹਾਂ ਨੂੰ
ਇਸ ਤਰ੍ਹਾਂ ਖਾਲੀ ਅਤੇ ਸੁਸਤ ਬਹਿਣ ਦੀ ਵਾਦੀ ਹੋ ਜਾਂਦੀ ਹੈ, ਉਨ੍ਹਾ ਨੂੰ ‘ਚੰਗੇ' ਤੇ
‘ਬੀਬੋ ਕਹਿ ਕੇ ਬੁਲਾਇਆ ਜਾਂਦਾ ਹੈ । ਚੁਪ ਅਤੇ ਨਿਸ਼ਕ੍ਰਿਅਤਾ ਦਾ ਰਾਜਾ ਹੈ।
ਵਧੇਗੀ ਤੇ ਸਾਰਥਿਕ ਸਿਖਿਆ ਬਾਲਕ ਤਦ ਹੀ ਆ ਸਕਦੇ ਹਨ ਜਦੋਂ ਉਨ੍ਹਾਂ ਨੂੰ