26
ਕਰਦੀ ਹੈ ਇਸ ਦਾ ਕੋਈ ਵਿਚਾਰ ਨਹੀਂ ਰਖਿਆ ਜਾਂਦਾ । ਜ਼ਰੂਰੀ ਗਲਾਂ ਨੂੰ ਵੱਧ ਤੋਂ ਵੱਧ ਸਿਖਣਾ ਤਦ ਹੀ ਮੰਭਵ ਹੁੰਦਾ ਹੈ ਜਦੋਂ ਕੋਈ ਵਿਅਕਤੀ ਆਪਣੀਆਂ ਮੰਗਾਂ ਤੇ ਦਿਲਚਸਪੀਆਂ ਨੂੰ ਪੂਰਾ ਕਰਨ ਦੀ ਫਿਕਰ ਵਿਚ ਹੋਵੇ। ਇਸ ਦਾ ਇਹ ਮਤਲਬ ਤਾਂ ਨਹੀਂ ਕਿ ਬਾਲਕ ਨੂੰ ਪੂਰੀ ਮਨ ਮਾਨੀ ਕਰਨ ਦਿਤੀ ਜਾਵੇ ਅਤੇ ਉਸ ਦੀ ਹਰ ਉਮੰਗ ਅਤੇ ਮਨ ਦੀ ਲਹਿਰ ਬੇਰੋਕ ਪੂਰੀ ਹੋਵੇ । ਅਜਿਹੀ ਗੱਲ ਤਾਂ ਸਿਖਿਆ ਦੇ ਹਿਤ ਵਿਚ ਠੀਕ ਨਹੀਂ । ਸਕੂਲ ਦਾ ਕੰਮ ਤਾਂ ਇਹ ਹੈ ਕਿ ਬਾਲਕ ਦੇ ਉਦੇਸ਼ਾਂ ਨੂੰ ਬਣਾਇਆ, ਬੁਧਾਰਿਆ ਜਾਵੇ, ਉਸ ਦੇ ਸਾਹਮਣੇ ਅਜਿਹੀ ਸਾਮਗਰੀ ਪੇਸ਼ ਕੀਤੀ ਜਾਵੋ ਕਿ ਉਹ ਉਸ ਦੇ ਸੰਬੰਧ ਵਿਚ ਕੁਝ ਫ਼ਿਕਰ ਕਰਨ ਦੀ ਇੱਛਾ ਰਖੇ ਅਤੇ ਇਸ ਕੰਮ ਵਿਚ ਸਫ਼ਲਤਾ ਤਦ ਹੀ ਮਿਲ ਸਕਦੀ ਹੈ ਜਦੋਂ ਉਸ ਦੀ ਸੁਭਾਵਕ ਜਮਾਂਦਰੂ ਰੁਚੀਆਂ ਅਤੇ ਮੰਗਾਂ ਨੂੰ ਸਾਹਮਣੇ ਰਖਿਆ ਜਾਵੇ। ਅਮਰੀਕਾ ਦੇ ਪ੍ਰਸਿਧ ਸਿਖਿਆ ਸ਼ਾਸਤਰੀ ਆਰ ਐਮ ਹਚਨਸ ਦਾ ਕਹਿਣਾ ਹੈ
"ਸਿਖਿਆ ਦਾ ਅਰਥ ਹੈ ਪੜ੍ਹਾਣਾ (Teaching), ਪੜਾਨ ਦਾ ਅਰਥ ਹੈ ਗਿਆਨ (Knowledge), ਗਿਆਨ ਦਾ ਅਰਥ ਹੈ ਸੱਚ (Truth), ਸੱਚ ਤਾਂ ਸਭ ਥਾਂ ਇਕੋ ਜਿਹਾ ਹੈ ! ਤਾਂ ਤੇ ਸਿਖਿਆ ਸਭ ਥਾਂ ਇਕੋ ਜਿਹੀ ਹੈ ।”
ਅਜਿਹੇ ਮੱਤ ਦੇ ਲੋਕ ਸਾਡੀ ਉਤੋੜਤੀ ਵਿਕਾਸ ਪਾਂਦੀ ਹੋਈ ਸੰਸਕ੍ਰਿਤੀ (Re volving Culture) ਅਤੇ ਵੱਧਦੇ ਹੋਏ ਬਾਲਕ ਦੀਆਂ ਨਿਤ ਬਦਲਦੀਆਂ ਹੋਈਆਂ ਮੰਗਾਂ ਦੀ ਬਿਲਕੁਲ ਪਰਵਾਹ ਨਹੀਂ ਕਰਦੇ ।
ਆਤਮ ਕ੍ਰਿਆ ਸ਼ੀਲਤਾ (Self activity) ਹੈ ਕੀ ? ਇਸ ਦਾ ਅਰਥ ਹੈ ਉਹ ਕੰਮ ਜੋ ਅਸੀਂ ਆਪਣੀ ਖੁਸ਼ੀ, ਸ਼ੌਕ ਅਤੇ ਰੁਚੀ ਨਾਲ ਕਰੀਏ । ਜੋ ਸਾਡੀ ਹੀ ਹਿਮਤ ਦਾ ਖੇਡ ਹੋਵੇ, ਜੋ ਆਪਣੇ ਮਤਲਬ ਲਈ ਕੀਤਾ ਜਾਵੇ ਅਤੇ ਜਿਸ ਤੋਂ ਕਿਸੇ ਨਿਰਧਾਰਤ (ਧਾਰੇ ਹੋਏ) ਉਦੇਸ਼ ਦੀ ਸਫ਼ਲ ਸਾਧਨਾ ਪੂਰੀ ਆਜ਼ਾਦੀ ਨਾਲ ਅਤੇ ਬੇ-ਰੋਕ ਹੋਵੇ । ਬੇਸਿਕ ਸਿਖਿਆ ਪ੍ਰਣਾਲੀ ਨੇ ਆਤਮ ਕ੍ਰਿਆ ਸ਼ੀਲਤਾ ਨੂੰ ਆਪਣਾ ਮੁੱਖ ਸਿਧਾਂਤ ਮੰਨਿਆ ਹੈ ਅਤੇ ਅਜਿਹਾ ਕਰਨ ਵਿਚ ਉਸ ਨੇ ਇਕ ਮਹਾਨ ਅਤੇ ਵਿਗਿਆਨਕ ਸਚ ਨੂੰ ਅਪਣਾਇਆ ਹੈ ਕਿ ਬੱਚਾ ਆਪਣੀ ਨਿਜੀ ਕੋਸ਼ਸ਼ ਨਾਲ ਬਹੁਤ ਚੰਗੀ ਤਰ੍ਹਾਂ ਵਧਣਾ ਸਿਖ਼ਦਾ ਹੈ ਅਤੇ ਉਸ ਦੀ ਸਿਖਿਆ ਓਨੀ