ਸਮੱਗਰੀ 'ਤੇ ਜਾਓ

ਪੰਨਾ:ਬੇਸਿਕ ਸਿਖਿਆ ਕੀ ਹੈ.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

31

ਸਾਰੀਆਂ ਗਿਆਨ ਤੇ ਕਰਮ ਇੰਦ੍ਰੀਆਂ ਕੰਮ ਕਰਨਗੀਆਂ ਅਤੇ ਮਨ ਤੇ ਸਰੀਰ ਨੂੰ ਹਰ ਪ੍ਰਗਤੀ ਤੇ ਯੋਗਤਾਂ ਦੇ ਵਰਤਨ ਦਾ ਪੂਰਾ ਮੌਕਾ ਮਿਲੇਗਾ। ਉਹ ਸਭ ਇਕਠੇ ਹੋ ਕੇ ਸਹਿਯੋਗ ਨਾਲ ਕੰਮ ਕਰਨਗੇ ਅਤੇ ਬਾਲਕ ਦੀ ਕੰਮ ਕਰਨ ਦੀ ਯੋਗਤਾ ਵਧੇਗੀ। ਬੇਸਕ ਸਿਖਿਆ ਵਿਚ ਰਚਨਾਤਮਕ ਜਤਨ ਅਤੇ ਸਿਧੀ ਨੂੰ ਬਹੁਤ ਸਹੂਲਤਾਂ ਮਿਲਦੀਆਂ ਹਨ ਅਤੇ ਨੌਜੁਆਨ ਅਪਣੀਆਂ ਪੇ੍ਰਨਾਵਾਂ ਨੂੰ ਅਰੋਗ ਅਤੇ ਆਜ਼ਾਦ ਰੂਪ ਨਾਲ ਵਿਆਕਤ ਕਰ ਸਕਦੇ ਹਨ। ਇਸ ਤਰ੍ਹਾਂ ਬੇਸਿਕ ਸਿਖਿਆ ਵਿਚ ਵਿਅਕਤੀਤਵ ਦਾ ਚੌ ਮੁਖ ਵਿਕਾਸ ਹੁੰਦਾ ਹੈ ਗਿਆਨ ਭਾਵਨਾ ਅਤੇ ਕ੍ਰਿਆ ਸ਼ੀਲਤਾ ਦਾ ਦਿਮਾਗ ਹੱਥ ਅਤੇ ਹਿਰਦੇ ਦਾ।

ਛੋਟੀ ਅਵਸਥਾ ਵਿਚ ਕੁਝ ਮਹਾਨਤਾ ਭਰੀਆਂ ਨੈਸਰਗਿਕ ਪ੍ਰੇਰਨਾਵਾਂ ਦੀ ਬਦੌਲਤ ਬਚਿਆਂ ਨੂੰ ਇਕ ਵਡਾ ਕਾਰਜ ਖੇਤਰ ਮਿਲਦਾ ਹੈ ਜਿਵੇਂ ਜਗਿਆਸਾ ਚੀਜ਼ਾਂ ਨੂੰ ਛੇੜ ਦੇ ਰਹਿਣਾ ਅਤੇ ਰਚਨਾ।

ਬਚਿਆਂ ਦੀ ਮਾਨਸਿਕ ਕਾਰਜ ਤਤਪਰਤਾ ਪਹਿਲਾ ਜਗਿਆਸਾ ਵਿਚ ਪ੍ਰਗਟ ਹੁੰਦੀ ਹੈ ਉਹ ਨਿਤ ਨਵੀਆਂ ਗਲਾਂ ਢੂੰਡਠ ਦੀ ਫਿਕਰ ਵਿਚ ਰਹਿੰਦੇ ਹਨ। ਆਲੇ ਦੁਆਲੇ ਦੀਆਂ ਚੀਜ਼ਾਂ ਨੂੰ ਸੁਣਦੇ, ਕਰਦੇ ਕਹਿੰਦੇ ਅਤੇ ਤੋੜਦੇ ਹਨ ਕਿ ਦੇਖੀਏ ਕਿਵੇ ਭਿੰਨ ਭਿੰਨ ਚੀਜ਼ਾਂ ਹੋਰ ਹਾਲਤ ਵਿਚ ਕੰਮ ਕਰਦੀਆਂ ਹਨ ਅਕਸਰ ਮਾਤਾ ਪਿਤਾ ਤੇ ਅਧਿਆਪਕ ਉਨ੍ਹਾਂ ਦੀ ਗਿਆਨ ਪਿਆਸ ਨੂੰ ਇਕ ਮੁਸੀਬਤ ਸਮਝਦੇ ਹਨ। ਅਤੇ ਸਕੂਲ ਤੇ ਘਰ ਵਿਚ ਉਨ੍ਹਾਂ ਦੀ ਉਤਾਵਲ ਮਰ ਜਾਂਦੀ ਹੈ ਅਤੇ ਉਹ ਕਿਸੇ ਭੀ ਨਵੀਂ ਗੱਲਾਂ ਤੇ ਹੈਰਾਨ ਨਹੀਂ ਹੁੰਦੇ। ਉਚੀਆਂ ਜਮਾਤਾਂ ਵਿਚ ਪੁਜ ਕੇ ਭੀ ਉਨ੍ਹਾਂ ਨੂੰ ਕਿਸੇ ਗਲ ਦੇ ਯਾਪਨ ਦੀ ਖਾਹਸ਼ ਨਹੀਂ ਹੁੰਦੀ। ਪਰ ਜਦ ਬਚੇ ਪਹਿਲੇ ਪਹਿਲ ਸਕੂਲ ਜਾਂਦੇ ਹਨ ਤਾਂ ਉਨ੍ਹਾਂ ਵਿਚ ਕੌਤੂਹਲ (ਹੈਰਾਨੀ) ਦੀ ਮਤਰਾ ਖੂਬ ਹੁੰਦੀ ਹੈ ਅਤੇ ਸਾਫ਼ ਤੌਰ ਤੇ ਇਹ ਸ਼ਕੂਲ ਦੀ ਜਿਮੇਵਾਰੀ ਹੈ ਕਿ ਉਨ੍ਹਾਂ ਦੀ ਉਤਾਵਲ ਅਤੇ ਜਿਗਿਆਸਾ ਸਜੀਵ ਬਣਾਈ ਰਖੇ ਅਤੇ ਉਨ੍ਹਾਂ ਚੀਜ਼ਾਂ ਅਤੇ ਔਜ਼ਾਰਾਂ ਦੇ ਦੇਖਣ ਅਤੇ ਉਨ੍ਹਾਂ ਦੀ ਮਦਦ ਨਾਲ ਖੋਜ ਅਤੇ ਨਵੇ ਪਰੀਖਣ ਦਾ ਉਤਸਾਹ ਤੇ ਸਹੂਲਤ ਦੇਵੇ ਜਿਸ ਤੋਂ ਉਨ੍ਹਾਂ ਦੀ ਜਗਿਆਸਾ ਵੈਗਿਆਨਕ ਰੂਪ ਧਾਰਨ ਕਰੇ ਅਤੇ ਜੀਵਨ ਖੋਜਣ ਦਾ ਰਸ ਬੇਸਿਕ ਮੂਲ ਅੰਗਣ ਵਿਚ ਬਦਲ ਜਾਵੇ | ਬਚਿਆਂ ਵਿਚ ਆਪ ਪ੍ਰੀਖਣ ਕਰਨ ਦੀ ਪ੍ਰਵਿਰਤੀ ਬੜੀ