ਪੰਨਾ:ਬੇਸਿਕ ਸਿਖਿਆ ਕੀ ਹੈ.pdf/4

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬੇਸਿਕ ਸਿਖਿਆ ਕੀ ਹੈ
ਕੁਝ ਸਨਮਾਨ ਯੋਗ ਸੰਮਤੀਆਂ

ਡਾ: ਜ਼ਾਕਰ ਹੁਸੈਨ ਉਪਕੁਲਪਤੀ ਮੁਸਲਿਮ ਯੂਨੀਵਰਸਿਟੀ ਅਲੀਗੜ੍ਹ——————

"ਮੈਂ ਇਸ ਨੂੰ ਆਦਿ ਤੋਂ ਅੰਤ ਤਕ ਪੜ੍ਹਿਆ। ਪ੍ਰਸਤੁਤ ਵਿਸ਼ੇ ਤੇ ਲਿਖੇ ਗਏ ਸਾਰੇ ਪ੍ਰਕਾਸ਼ਨਾਂ ਵਿਚ ਇਹ ਰਚਨਾ ਸਭ ਤੋਂ ਵਧ ਸੰਤੋਖਜਨਕ ਹੈ। ਮੇਰੇ ਵਿਚਾਰ ਨਾਲ ਇਹ ਬੇਸਿਕ ਸਕੂਲਾਂ ਦੇ ਛਾਤਰ ਅਧਿਆਪਕਾਂ ਦੇ ਲਈ ਅਤਿਅੰਤ ਉਪਯੋਗੀ ਸਿਧ ਹੋਵੇਗੀ। ਉਨ੍ਹਾਂ ਦੇ ਕੋਲ ਹੁਣ ਤਕ ਇਸ ਵਿਸ਼ੇ ਸੰਬੰਧੀ ਸਾਮਗਰੀ ਦੀ ਥੁੜ ਹੈ।"

ਪ੍ਰੋਫ਼ੈਸਰ ਖ਼ਵਾਜਾ ਗੁਲਾਮ ਸਯਦੋਨ ਸਲਾਹਕਾਰ ਵਿਦਿਆ ਵਿਭਾਗ, ਭਾਰਤ ਸਰਕਾਰ ਨਵੀਂ ਦਿਲੀ।

ਮੈਨੂੰ ਆਸ ਹੈ ਕਿ ਇਹ ਸਰਲ ਅਤੇ ਸੁੰਦਰ ਢੰਗ ਨਾਲ ਇਸ ਸਮੱਸਿਆ ਦੀ ਪ੍ਰਸਤੁਤੀ ਇਸ ਨਵੀਨ ਸਿਖਿਆ ਯੋਜਨਾ ਦੇ ਕੂਝ ਜਰੂਰੀ ਸਿਧਾਂਤ ਬਾਰੇ ਸਹੀ ਧਾਰਨਾ ਸਥਾਪਤ ਕਰਨ ਦੇ ਇੱਛਕ ਅਧਿਆਪਕਾਂ ਦੇ ਲਈ ਹਿਤਕਾਰੀ ਸਿੱਧ ਹੋਵੇਗੀ।

ਐਜੂਕੇਸ਼ਨਲ ਇੰਡੀਆ ਮਸੋਲੀਪਟਮ

"ਬੇਸਿਕ ਸਕੂਲਾਂ ਵਿਚ ਸਿਖਿਆ-ਕਾਰਜ ਕਰਨ ਵਾਲਿਆਂ ਲਈ ਇਹ ਇਕ ਅਮੋਲਕ ਪਥ-ਪ੍ਰਦਰਸ਼ਕ ਹੈ। ਇਹ ਤਾਂ ਸਭ ਨੂੰ ਪਤਾ ਹੈ ਹੀ ਕਿ ਭਾਰਤ ਸਰਕਾਰ ਇਸ ਸਿਖਿਆ ਪ੍ਰਣਾਲੀ ਨੂੰ ਅਪਣਾਉਣ ਲਈ ਬਚਨ-ਬੱਧ ਹੈ ਅਤੇ ਉਸ ਨੇ ਸਾਧਾਰਨ ਸਕੂਲਾਂ ਨੂੰ ਬੇਸ਼ਕ ਸਕੂਲਾਂ ਦਾ ਰੂਪ ਦੇਣ ਦਾ ਕੰਮ ਭੀ ਜੋਰ ਸ਼ੋਰ ਨਾਲ ਆਰੰਭ ਕਰ ਦਿਤਾ ਹੈ। ਵਿਸ਼ੇ ਪ੍ਰਧਾਨ ਪੁਸਤਕੀ-ਸਿਖਿਆ ਦੀ ਥਾਂ ਹੀ ਬਾਲਕ ਪ੍ਰਧਾਨ ਸਿਖਿਆ, ਜਿਸ ਵਿਚ ਸ਼ਿਲਪ ਕੇਵਲ ਸਾਧਨ ਮਾਤ੍ਰ ਹੀ ਹੋਵੇ, ਲੈ ਲਵੇਗੀ।"