ਸਮੱਗਰੀ 'ਤੇ ਜਾਓ

ਪੰਨਾ:ਬੇਸਿਕ ਸਿਖਿਆ ਕੀ ਹੈ.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(5)


ਬੋਸਿਕ ਸਿਖਿਆ ਵਿਚ ਕੰਮ ਕ੍ਰਿਆ-ਸ਼ੀਲਤਾ, ਪ੍ਰਯੋਜਨ ਸਹਿਤ ਅਤੇ ਉਪਜਾਊ (Activity is Purposeful and Productive) ਹੁੰਦਾ ਹੈ।

ਨੌਜੁਆਨ ਰੋਜ਼ ਕੁਝ ਨਾ ਕੁਝ ਕਰਦੇ ਥੱਕਦੇ ਨਹੀਂ ਅਤੇ ਸਭ ਤੋਂ ਚੰਗਾ ਕੰਮ ਤਦੋਂ ਕਰਦੇ ਹਨ, ਜਦੋਂ ਉਨ੍ਹਾਂ ਨੂੰ ਕੰਮ ਵਿਚ ਉਤਸ਼ਾਹ ਪੂਰਨ ਰੁਚੀ ਰਹਿੰਦੀ ਹੈ । ਵਿਦਿਆ ਅਤੇ ਦਖਤਾ ਪ੍ਰਾਪਤ ਕਰਨ ਵਿਚ ਆਦਤਾਂ ਬਣਾਉਣ ਅਤੇ ਬਦਲਣ ਵਿਚ ਬੇਸਿਕ ਸਮੱਸਿਆਵਾਂ (Intellectual Problems) ਦੀ ਰਚਨਾ ਅਤੇ ਸਮਾਧਾਨ ਵਿਚ ਬੱਚਿਆਂ ਦਾ ਜਤਨ ਰੁਚੀ ਤੋਂ ਹੀ ਸਹਾਰਾ ਪਾਂਦਾ ਹੈ । ਬੱਚਾ ਇਕ ਉਦਯੋਗਸ਼ੀਲ ਪਾਣੀ ਹੈ, ਅਜਿਹਾ ਪ੍ਰਾਣੀ ਜੋ ਨਿੱਤ ਵਿਸ਼ੇਸ਼ ਮੰਗਾਂ ਨੂੰ ਪੂਰਾ ਕਰਨ ਵਿਚ ਖੜਾ ਰਹਿੰਦਾ ਹੈ । ਭਾਵੇਂ ਵੱਡੇ ਬੱਚਿਆਂ ਦੇ ਵਿਵਹਾਰ ਵਿਚ ਜਟਲ ਸਮਾਜਕ ਲੋੜਾਂ ਨੂੰ ਲਭਣਾ ਬੜਾ ਕਠਨ ਹੈ, ਪਰ ਉਨਾਂ ਦੇ ਸਭ ਤਰ੍ਹਾਂ ਦੇ ਵਿਵਹਾਰ ਵਿਚ ਕੋਈ ਨਾ ਕੋਈ ਨਾ ਜ਼ਰੂਰ ਰਹਿੰਦੀ ਹੀ ਹੈ । ਅਧਿਆਪਕਾਂ ਅਤੇ ਅਭਿਭਾਵਕਾਂ (ਵਾਰਸਾਂ) ਨੂੰ ਚਾਹੀਦਾ ਹੈ ਕਿ ਸਦਾ ਇਸ ਗੱਲ ਤੇ ਵਿਚਾਰ ਕਰਦੇ ਰਹਿਣ, ਬੱਚਾ ਕੀ ਕਰਨ ਦਾ ਜਤਨ ਕਰ ਰਿਹਾ ਹੈ ਜਾਂ ਉਹ ਕੀ ਚਾਹੁੰਦਾ ਹੈ ? ਤਦੇ ਉਹ ਬੱਚਿਆਂ ਦੀਆਂ ਮੰਗਾਂ ਅਤੇ ਰੁਚੀਆਂ ਨੂੰ ਸਮਝਣ ਵਿਚ ਅਧਿਕ ਸਫਲ ਹੋਣਗੇ ? ਇਹ ਨਿਯਮ ਬੱਚਿਆਂ ਦੇ ਸਿੱਖਣ ਦੀਆਂ ਕ੍ਰਿਆਵਾਂ ਅਤੇ ਜਤਨਾ ਨੂੰ ਪ੍ਰਭਾਵਤ ਕਰਨ ਵਿਚ ਮੱਦਦ ਦੇਵੇਗਾ।

ਹੁਣ ਪ੍ਰਸ਼ਨ ਇਹ ਉਠਦਾ ਹੈ ਕਿ ਇਹ ਉਤਸ਼ਾਹ ਪੂਰਨ ਰੁਚੀ ਕਿਵੇਂ ਪੰਦਾ ਕੀਤੀ ਜਾਵੇ। ਬਾਹਰੋਂ ਲੋਭ ਦੇ ਕੇ ਜਾਂ ਅੰਦਰਲੀ ਪ੍ਰੇਰਨਾ ਨਾਲ । ਇਕ ਮਨੋ-ਵਿ ਿਗਆਨਕ ਏ ਬਲ (Abel) ਨੇ ਇਸ ਗੱਲ ਦਾ ਵਿਸਤਾਰ ਨਾਲ ਅਧਿਅਨ ਕੀਤਾ ਹੈ ਕਿ ਸ਼ਬਦਾਂ ਦੁਆਰਾ ਉਤਸ਼ਾਹ ਦੇਣ, ਇਨਾਮ ਦੇ ਰੂਪ ਵਿਚ ਦਰੱਵ ਦੇਣ ਦਾ ਸਿਖਣ ਦੇ ਕੰਮ ਤੇ ਕੀ ਅਸਰ ਹੁੰਦਾ ਹੈ । ਉਹ ਇਸ ਨਤੀਜੇ ਤੇ ਪੂਜਾ ਹੈ ਕਿ ਸਾਡੇ ਲਖਸ਼ ਤੇ ਉਦੇਸ਼

34