ਹੈ ਉਤਨਾ ਉਸ ਦੇ ਅੰਦਰ ਨਹੀਂ ਸੀ ।
(3) ਜਮਾਤਾਂ ਵਿਚ (ਬਾਲਕਾਂ) ਦੀ ਗਿਣਤੀ ਘਟ ਸੀ।
(4) ਸਾਮਾਨ, ਔਕਾਰ ਅਤੇ ਸਮਗਰੀ ਚੰਗੀ ਅਤੇ ਕਾਫ਼ੀ ਨਹੀਂ ਸਨ ।
(5) ਬਾਲਕ ਜਦ ਤਿੰਨ ਚਾਰ ਸਾਲ ਵਿਚ ਕੁਝ ਸ਼ਿਲਪ ਕੌਸ਼ਲ ਸਿਖਦੇ ਤਾਂ ਅਕਸਰ ਸਕੂਲ ਛੱਡ ਜਾਂਦੇ।
(6) ਜੋ ਸ਼ਿਲਪ ਚੁਣੇ ਗਏ ਉਹ ਸਥਾਨਕ ਹਾਲਤ ਦੇ ਅਨੁਸਾਰ ਨਹੀਂ ਸਨ ਅਤੇ ਨਾ ਕਚਾ ਮਾਲ ਹੀ ਸਸਤਾ ਜਾਂ ਆਸਾਨੀ ਨਾਲ ਪ੍ਰਾਪਤ ਸੀ ਉਹ ਨਵਾਰ ਬਣਾਂਦੇ ਸਨ ਪਰ ਉਸ ਪ੍ਰਦੇਸ਼ ਵਿਚ ਰੂੰ ਪੈਦਾ ਨਹੀਂ ਹੁੰਦੀ ਸੀ ਅਤੇ ਉਸ ਦੇ ਦਾਅ ਬਹੁਤ ਉਚੇ ਸਨ, ਪਿੰਡ ਬੜੇ ਗ਼ਰੀਬ ਸਨ ਅਤੇ ਲੋਕਾਂ ਦੀਆਂ ਮੰਜੀਆਂ ਦੇ ਲਈ ਨਵਾਰ ਦੀ ਲੋੜ ਨਹੀਂ ਸੀ।
ਦੂਜੀ ਥਾਂ ਦਾ ਅਨੁਭਵ ਭੀ ਇਸ ਗਲ ਦਾ ਮੋਢੀ ਹੈ ਕਿ ਬੇਸਿਕ ਸਿਖਿਆ ਦੇ ਉਪਜ ਦੇ ਆਰਥਕ ਪਹਿਲੂ ਦੀ ਸਫਲਤਾ ਉਪਰ ਲਿਖੀਆਂ ਗੱਲਾਂ ਤੇ ਨਿਰਭਰ ਰਹਿੰਦੀਆਂ ਹਨ। ਇਕ ਦੋ ਬੰਬਈ ਅਤੇ ਬਿਹਾਰ ਜਹੇ ਰਾਸ਼ਟਾਂ ਨੂੰ ਛਡ ਕੇ ਬੇਸਿਕ ਸਕੂਲ ਕੇਵਲ ਪੰਜ ਸਾਲੀ ਸੰਸਥਾਵਾਂ ਹਨ । ਜਿਥੇ ਬਚਿਆਂ ਦੀ ਸਿਖਿਆ ਯਾਰਾਂ ਸਾਲਾਂ ਉਮਰ ਦੇ ਬਚਿਆਂ ਤੋਂ ਇਹ ਆਸ ਕਰਨਾ ਕਠਿਨ ਹੈ ਕਿ ਉਹ ਸ਼ਿਲਪ ਵਿਚ ਉੱਚੇ ਸਤਰ (Standard) ਦੀ ਕੁਸ਼ਲਤਾ ਪ੍ਰਾਪਤ ਕਰਨ ਅਤੇ ਏਨਾ ਕਮਾ ਸਕਣ ਕਿ ਸਕੂਲ ਦਾ ਖ਼ਰਚ ਕੱਢ ਸਕਣ, ਇਹ ਤਾਂ ਤਦੇ ਸੰਭਵ ਹੈ ਜਦੋਂ ਬਚੇ ਕਾਫ਼ੀ ਵਡੇ ਹੋ ਜਾਣ ਅਤੇ ਪੰਜ ਸਾਲ ਪਿਛੋਂ ਭੀ ਕੰਮ ਕਰਦੇ ਰਹਿਣ ਜਿਵੇਂ ਕਿ ਅੱਠ ਸਾਲੇ ਸੀਨੀਅਰ ਬੇਸਿਕ ਸਕੂਲਾਂ ਵਿਚ ਹੋ ਰਿਹਾ ਹੈ ਉਥੇ ਉਪਜ ਦੀ ਮਾਤਾ ਅਧਿਕ ਹੈ । ਸਰਕਾਰ ਨੇ ਹੇਠ ਲਿਖੀਆਂ ਤਿੰਨ ਸ਼ਰਤਾਂ ਬਿਲਕੁਲ ਜ਼ਰੂਰੀ ਸਮਝੀਆਂ ਹਨ । ਵਿਵਹਾਰ ਵਿਚ ਇਹ ਸ਼ਰਤਾਂ ਪੂਰੀਆਂ ਨਹੀਂ ਹੋਈਆਂ ਅਤੇ ਏਸ ਲਈ ਬੇਸਿਕ ਸਕੂਲਾਂ ਦੇ ਉਪਜਾਊ ਆਂਕੜੇ ਬਿਲਕੁਲ ਸੰਤੋਸ਼ ਜਨਕ ਨਹੀਂ ਹਨ:—
1. ਬੇਸਕ ਸਕੂਲ ਲੰਗੜਾ ਪੰਜ ਸਾਲਾ ਨਹੀਂ ਸਗੋਂ ਪਰਾ ਅੱਠ ਸਾਲਾ ਹੋਣਾ ਚਾਹੀਦਾ ਹੈ |