( 6 )
ਸਿਖਿਆ ਕਿਸੇ ਸ਼ਿਲਪ ਅਤੇ ਉਪਜਾਊ ਕੰਮ ਦੁਆਰਾ ਦਿਤੀ ਜਾਵੇਗੀ ਅਤੇ ਅਜਿਹਾ ਕੰਮ ਸਕੂਲ ਦੇ ਸਾਰੇ ਵਿਸ਼ਿਆਂ ਦੇ ਅਧਿਅਨ ਦਾ ਮਾਧਿਅਮ (Medium) ਹੋਵੇਗਾ ਸਿਲਪ। ਇਕ ਅੱਡ 'ਵਿਸ਼ਾ' ਨਹੀਂ ਹੋਵੇਗਾ ਜੋ ਮੌਜੂਦਾ ਪਾਠ ਕ੍ਰਮ ਵਿਚ ਜੋੜਿਆ ਜਾਵੇ ਜਿਸ ਤੋਂ ਸਾਡੇ ਸਿੱਖਿਆ ਸੰਬੰਧੀ ਵਿਚਾਰਾਂ ਵਿਚ ਤਬਦੀਲੀ ਆਏ। ਸੁਆਲ ਇਹ ਨਹੀਂ ਕਿ ਸਿਲਪ ਨੂੰ ਪਰੰਪਰਾਗਤ ਪ੍ਰਣਾਲੀ ਦੇ ਅੰਦਰ ਕਿਸੇ ਤਰ੍ਹਾਂ ਜਚਾ ਲਿਆ ਜਾਵੇ । ਸਾਡੇ ਸਿੱਖਿਆ ਦੇ ਸਮੁਚੇ ਕਾਰਜ ਕਰਨ ਨੂੰ ਸ਼ਿਲਪ ਨਾਲ ਓਤ ਪੋਤ ਹੋਣਾ ਹੈ। ਬੇਸਿਕ ਪ੍ਰਣਾਲੀ ਵਿਚ ਸਿਲਪ ਅਧਿਆਪਨ ਦਾ ਮਧਿਅਮ ਹੋਵੇਗਾ।
ਪਰ ਇਸ ਦਾ ਇਹ ਅਰਥ ਨਹੀਂ ਕਿ ਇਤਿਹਾਸ ਵਿਗਿਆਨ, ਭਾਸ਼ਾ ਗਣਿਤ ਅਤੇ ਹੋਰ ਵਿਸ਼ਿਆਂ ਦਾ ਅਧਿਅਨ ਬੰਦ ਹੋ ਜਾਵੇਗਾ! ਇਨ੍ਹਾਂ ਵਿਸ਼ਿਆਂ ਦਾ ਵਡਾ ਸਾਂਸਕ੍ਰਿਤਕ (Cultural) ਮੁੱਲ ਹੈ, ਜਿਸ ਦੀ ਨਿਰਾਦਰੀ ਨਹੀਂ ਕੀਤੀ ਜਾ ਸਕਦੀ ਪਰ ਉਨ੍ਹਾਂ ਨੂੰ ਪੜਦੇ ਪੜ੍ਹਾਂਦੇ ਸਮੇਂ ਕਿਸੇ ਇਕ ਸ਼ਿਲਪ ਨਾਲ ਉਨ੍ਹਾਂ ਦਾ ਮਾਧਿਅਮ ਜ਼ਰੂਰ ਜੋੜਿਆ ਜਾਵੇਗਾ। ਬੇਸਿਕ ਸਕੂਲਾਂ ਦੇ ਪਾਠ ਕ੍ਰਮ ਵਿਚ ਹੇਠ ਲਿਖੇ ਵਿਸ਼ੇ ਹਨ:—
(1) ਮਾਤ ਭਾਸ਼ਾ।
(2) ਸਮਾਜ ਸ਼ਾਸਤਰ|
(3) ਗਣਿਤ ।
(4) ਸਮਾਜ ਵਿਗਿਆਨ ।
(5) ਚਿਤਰਕਾਰੀ ਸੰਗੀਤ ਆਦਿਕ|
(6) ਹਿੰਦੀ (ਜਿਥੇ ਇਹ ਮਾਤ ਭਾਸ਼ਾ|
(7) ਖੇਡਾਂ ਅਤੇ ਸਰੀਰਕ ਕਸਰਤ|
42