ਸਮੱਗਰੀ 'ਤੇ ਜਾਓ

ਪੰਨਾ:ਬੇਸਿਕ ਸਿਖਿਆ ਕੀ ਹੈ.pdf/54

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

48

ਸਾਡਾ ਜਦੋਂ ਅਸੀਂ ਏਕੀਕ੍ਰਿਤ ਸੰਤੁਲਤ ਵਿਅਕਤੀਤਵ ਦੇ ਵਿਕਾਸ ਦੀ ਗੱਲ ਕਰਦੇ ਹਾਂ।

ਏਕੀਕ੍ਰਿਤ ਵਿਅਕਤੀਤਵ ਥੋਥਾ ਨਾਗ ਨਹੀਂ। ਸੱਭਯ ਜੀਵਨ ਦਿਨੋ ਦਿਨ ਅਧਿਕ ਔਖਾ ਹੁੰਦਾ ਜਾ ਰਿਹਾ ਹੈ ਅਤੇ ਉਸ ਦੀਆਂ ਸਮੱਸਿਆਵਾਂ ਹਲ ਕਰਨ ਤੇ ਮੰਗਾਂ ਪੂਰੀਆਂ ਕਰਨ ਲਈ ਬਿਲਕੁਲ ਜ਼ਰੂਰੀ ਹੈ ਕਿ ਅਸੀਂ ਕੇਵਲ ਸੋਚ ਕੇ ਹੀ ਨਾ ਰਹਿ ਜਾਈਏ ਸਗੋਂ ਆਪਣੇ ਸਮੁਚੇ ਸਾਧਨਾ ਪੇਲਾਂ ਅਤੇ ਕਾਢਾਂ ਦਾ ਵਧੇਰੇ ਸੰਭਵ ਯੋਗ ਕਰਨ। ਸਾਨੂੰ ਆਪਣੋ ਮਨ ਅਤੇ ਬੁਧੀ ਨੂੰ ਵਧੇਰੇ ਲਚੀਲ ਗ੍ਰਹਿਣ ਸ਼ੀਲ ਅਤੇ ਗਤੀ ਸ਼ੀਲ ਬਣਾਨਾ ਹੈ ਜਿਸ ਤੋਂ ਅਸੀਂ ਤੇਜ਼ੀ ਨਾਲ ਬਦਲਦੀ ਦੁਨੀਆਂ ਵਿਚ ਅਨੇਕ ਪ੍ਰਕਾਰ ਦੀਆਂ ਯੋਗਤਾਵਾਂ ਪ੍ਰਾਪਤ ਕਰ ਸਕਣ। ਅਨੇਕ ਪ੍ਰਕਾਰ ਦੀਆਂ ਪ੍ਰਣਾਲੀਆਂ ਨੂੰ ਅਪਣਾ ਸਕਣ ਅਤੇ ਅਨੇਕ ਪ੍ਰਕਾਰ ਦੇ ਹਾਲਾਤ ਵਿਚ ਸਫ਼ਲਤਾ ਪਾ ਸਕਣ। ਹਸਤ ਕੋਸ਼ਲ ਨੂੰ ਉਤਨੀ ਹੀ ਲੋੜ ਹੈ ਜਿਨੀ ਕਿ ਮਾਨਸਿਕ ਸਤਰਕਤਾ ਦੀ। ਸਾਡੇ ਬੱਚੇ ਗਿਆਨ ਹੀ ਨਾ ਪ੍ਰਾਪਤ ਕਰਨ ਸਗੋਂ ਵਿਹਾਰੀ ਸੂਝ ਬੜ ਵਾਲੇ ਭੀ ਹੋਣ ਅਤੇ ਜੋ ਗਿਆਨ ਵਰਤੋਂ ਵਿਚ ਲਿਆਉਣ ਉਸ ਨੂੰ ਪੂਰੀ ਖੁਸ਼ੀ ਨਾਲ ਕਰਨ| ਜੀਵਨ ਦੀਆਂ ਔਖਿਆਈਆਂ ਦੇ ਲਈ ਬੜਾ ਜ਼ਰੂਰੀ ਹੈ ਕਿ ਮਨੁਖ ਸ਼ਕਤੀ ਅਤੇ ਯੋਗਤਾ ਬਹੁਮੁੱਲੀ ਵਿਕਾਸ ਪਾਏ ਜਾਣ ਜਿਹਾ ਕਿ ਬੇਸ਼ਿਕ ਸਿਖਿਆ ਤੋਂ ਆਸ ਕੀਤੀ ਜਾਂਦੀ ਹੈ।