ਸਮੱਗਰੀ 'ਤੇ ਜਾਓ

ਪੰਨਾ:ਬੇਸਿਕ ਸਿਖਿਆ ਕੀ ਹੈ.pdf/64

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

58

ਤੌਰ ਤੇ ਸਿਲਪ ਕਾਰਜ ਸਕੂਲ ਜੀਵਨ ਤੋਂ ਬਾਹਰ ਜਾ ਕੇ ਉਨ੍ਹਾਂ ਖੇਤਰਾਂ ਤੇ ਹਾਲਾਤ: ਤਕ ਮਾਰ ਕਰੇ ਜਿਥੇ ਕਿ ਸ਼ਿਲਪ ਦੀ ਡਾਢੀ ਲੋੜ ਹੋਵੇ।

ਬੇਸਿਕ ਸਕੂਲ ਸਮਾਜਿਕ ਜੀਵਨ ਤੇ ਕੰਮ ਵਿਚ ਮਹਤਵ ਬਾਲੀ ਥਾਂ ਬਣਾ ਲੈਣਗੇ। ਇਹ ਇਕ ਅਜਿਹੀ ਸੰਸਥਾ ਹੈ ਜਿਥੇ ਅਨੇਕਾਂ ਹਿਤ ਮੇਲ ਖਾਣਗੇ ਤੇ ਕਿਵੇਂ ਲੀਡਰਸ਼ਿਪ ਦੀ ਟ੍ਰੇਨਿੰਗ ਲਈ ਅਪੂਰਵ ਅਵਸਰ ਪ੍ਰਾਪਤ ਹੋਵੇਗਾ। ਪ੍ਰਜਾ ਤੰਤਰਕ ਰਹਿਣ ਸਹਿਣ ਲਈ ਨੇਤਰਤਵ (ਲੀਡਰ ਸ਼ਿਪ) ਦਾ ਵਿਕਾਸ ਅਤੀ ਅਵਸ਼ਕ ਹੈ । ਪਰ ਇਹ ਵਿਕਾਸ ਧੀਰੇ ਧੀਰੇ ਹੀ ਹੋ ਸਕਦਾ ਹੈ ਤੇ ਇਹੋ ਜਿਹੇ ਸਮੂਹਿਕ ਅਨੁਭਵਾਂ ਨਾਲ ਸੰਭਵ ਹੋ ਸਕਦਾ ਹੈ ਜਿਥੇ ਬਹੁਤ ਸਾਰੇ ਵਿਅਕਤੀ ਪਰਸਪਰ ਸਹਿਯੋਗ ਨਾਲ ਲੀਡਰ- ਸ਼ਿਪ ਦਾ ਭਾਰ ਸੰਭਾਲ ਲੈਣ । ਬੇਸਿਕ ਸਕੂਲਾਂ ਵਿਚੋ ਅਜਿਹੇ ਸਾਮੂਹਿਕ ਅਨੁਭਵਾਂ ਲਈ ਉਪਰ ਲਿਖ਼ੀਆਂ ਕਈ ਪ੍ਰਕਾਰ ਦੀਆਂ ਸਹੂਲਤਾਂ ਮਿਲ ਸਕਣਗੀਆਂ।

ਸਕੂਲਾਂ ਅਤੇ ਸਮਾਜਿਕ ਕ੍ਰਿਆਵਾਂ ਵਿਚ ਦੋ ਤਰ੍ਹਾਂ ਨਾਲ ਮੇਲ ਜੋਲ ਪੈਦਾ ਕੀਤਾ ਜਾ ਸਕਦਾ ਹੈ । ਪਹਿਲਾ ਤਰੀਕਾ ਤਾਂ ਇਹ ਹੈ ਕਿ ਸਕੂਲ ਪ੍ਰੋਗਰਾਮ ਸਥਾਨਕ ਲੋਕਾਂ ਨੂੰ ਰੁਚੀ ਕਰ ਹੋਵੇ ਅਤੇ ਇਹ ਪ੍ਰਾਪਤ ਕਰਨੀ ਕੋਈ ਔਖੀ ਨਹੀਂ ਜੋ ਸਥਾਨਕ ਲੋੜਾਂ ਨੂੰ ਮੁਖ ਰਖ ਕੇ ਪ੍ਰੋਗਰਾਮ ਬਣਾਇਆ ਜਾਵੇ। ਦੂਜਾ ਤਰੀਕਾ ਇਹ ਹੈ ਕਿ ਸਕੂਲ ਸਥਾਨਕ ਸਮਾਜ ਨੂੰ ਆਪਣੇ ਪ੍ਰੋਗਰਾਮ ਤੋਂ ਸੂਚਿਤ ਰਖੇ ।

ਇਹ ਦੋਵੇਂ ਗੱਲਾਂ ਨਾਲ ਨਾਲ ਚਲਣ ਤਾਂ ਚੰਗੀਆਂ ਹਨ । ਪਰ ਸਕੂਲ ਤੇ ਸਮਾਜ ਵਿਚਕਾਰ ਇਸ ਮੇਲ ਜੋਲ ਦੇ ਪ੍ਰੋਗਰਾਮ ਨੂੰ ਕਾਇਮ ਰਖਣ ਦਾ ਮੁਖ ਸਾਧਨ ਅਧਿਆਪਕ ਹੈ । ਬੇਸਿਕ ਸਕੂਲ ਦੇ ਅਧਿਆਪਕ ਦੇ ਜ਼ਿਮੇ ਵਾਧੂ ਜ਼ਿਮੇਵਾਰੀਆਂ ਹੋਣਗੀਆਂ। ਸਕੂਲ ਵਾਂਗ ਅਧਿਆਪਕ ਭੀ ਸਮਾਜਕ ਜੀਵਨ ਦਾ ਇਕ ਅੰਗ ਹੋਵੇਗਾ। ਉਸ ਨੂੰ ਇਕ ਜ਼ਿਮੇਵਾਰ ਨਾਗਰਿਕ ਦੇ ਤੌਰ ਤੇ ਕਰਤੱਵ ਕਰਨਾ ਹੋਵੇਗਾ । ਆਪਣੇ ਆਪ ਨੂੰ ਸਮਾਜ ਹਿਤਾਂ ਲਈ ਪੇਸ਼ ਕਰਨਾ ਹਵੇਗਾ ਤੇ ਜੋ ਉਸ ਤੇ ਕੋਈ ਜ਼ਿਮੇਵਾਰੀਆਂ ਆ ਪੈਣ ਤਾਂ ਉਨ੍ਹਾਂ ਨੂੰ ਸੰਭਾਲਣਾ ਹੋਵੇਗਾ। ਇਸੇ ਲਈ ਇਸ ਗੱਲ ਤੇ ਜ਼ੋਰ ਦਿੱਤਾ ਜਾਂਦਾ ਹੈ ਕਿ ਬੇਸਿਕ ਸਕੂਲ ਦਾ ਅਧਿਆਪਕ ਸ੍ਰੀਰਕ ਤੌਰ ਤੇ ਮਜ਼ਬੂਤ (ਰਿਸ਼ਟ ਪੁਸ਼ਟ) ਹੋਵੇ ਤੇ ਉਸ ਵਿਚ ਉਸ ਦੇ ਨਿਜੀ ਜੀਵਨ ਬਾਰੇ (Mental Reser vation) ਹੋਣ। ਉਸ ਨੂੰ ਮਿਲੇ ਜੁਲੇ ਜੀਵਨ, ਜਤਨ ਅਤੇ ਕਾਰਜ ਤੋਂ ਸੰਤੋਖ