66
ਕੀਤੀ ਗਈ ਹੈ। ਇਸ ਨੂੰ ਬਾਲ ਮਿਹਨਤ (Child Labour) ਦਾ ਅਪਰਾਧੀ ਠਹਿਰਾਇਆ ਗਿਆ ਹੈ । ਜਿਸ ਤੋਂ ਮਨ ਅਤੇ ਸਰੀਰ ਦਾ ਵਿਕਾਸ ਰੁਕ ਜਾਂਦਾ ਹੈ। ਸਰਕਾਰੀ ਰੀਪੋਰਟਾਂ ਇਸ ਨੂੰ ਮੰਨਣ ਵਿਚ ਬਹੁਤ ਮਿਲੀਆਂ ਹਨ । ਬਿਹਾਰ ਤੋਂ ਬਿਨਾਂ ਕਿਸੇ ਰਾਜ ਵਿਚ ਬੇਸਿਕ ਸਿਖਿਆ ਦੀ ਪੂਰੇ ਮਨ ਨਾਲ ਤੇ ਲਗਾਤਾਰ ਵਰਤੋਂ ਨਹੀਂ ਈ । ਬਿਹਾਰ ਦੀ ਰੀਪੋਰਟ ਭੀ ਕੁਝ ਅਧਿਕ ਸਫਲ ਸਕੂਲਾਂ ਦੇ ਅੰਕੜੇ ਦੇ ਕੇ ਰਹਿ ਜਾਂਦੀ ਹੈ ਅਤੇ ਇਹ ਉਜ਼ਰ (Apologies) ਪੇਸ਼ ਕਰਦੀ ਹੈ ਕਿ ਬੇਸਿਕ ਸਿਖਿਆ ਦੀਆਂ ਆਰਥਕ ਸੰਭਾਵਨਾਵਾਂ ਨੂੰ ਭਾਈ ਭਾਂਤ ਸਿਧ ਨਹੀਂ ਕੀਤਾ ਜਾ ਸਕਿਆ, ਕਿਉਂਕਿ ਸਕੂਲ ਅਤੇ ਜਮਾਤਾਂ ਵਿਚ ਹਾਜ਼ਰੀ ਬਹੁਤ ਘਟ ਹੋ ਰਹੀ ਹੈ । ਅਧਿਆਪਕ ਤੇ ਨਿਰੀਖਣ ਲਈ ਪੂਰਾ ਸਾਮਾਨ ਯੋਗਤਾ ਅਤੇ ਅਨੁਭਵ ਨਹੀਂ ਮਿਲ ਸਕਿਆ। ਅਗਲੇ ਦੋ ਸਫਿਆਂ ਤੇ ਉਨ੍ਹਾਂ ਦੇ ਅੰਕੜੇ ਦਿਤੇ ਗਏ ਹਨ । ਰੀਪੋਰਟ ਵਿਚ ਲਿਖਿਆ ਹੈ ਕਿ :-
ਇਹ ਆਂਕੜਿਆਂ ਦੀ ਸੂਚੀ ਛਾਤਰਾਂ ਦੀ ਹਾਜ਼ਰੀ, ਅਧਿਆਪਕ ਦੀ ਗਿਣਤੀ ਨੂੰ ਸਾਹਮਣੇ ਰੱਖ ਕੇ ਅਧਿਅਨ ਕਰਨਾ ਜ਼ਰੂਰੀ ਹੈ । ਜੋ ਸਾਲ ਦੇ 80% ਤੋਂ ਵਧ ਦਿਨਾਂ ਵਿਚ ਅਧਿਆਪਕ ਨੂੰ 30% ਛਾਤਰ ਵੀ ਰੋਜ਼ ਪੜ੍ਹਾਨ ਨੂੰ ਨਹੀਂ ਮਿਲਦੇ, ਤਾਂ ਉਸ ਦਾ ਸਮਾਂ, ਸ਼ਕਤੀ ਤੇ ਧਨ ਜੋ ਏਸ ਕੰਮ ਤੇ ਖਰਚ ਕੀਤਾ ਜਾ ਰਿਹਾ ਹੈ । ਵਿਅਰਥ ਜਾ ਰਿਹਾ ਹੈ ਜਾਂ ਉਸ ਦਾ ਨੁਕਸਾਨ ਹੋ ਰਿਹਾ ਹੈ । ਸਾਰੇ ਸੰਸਾਰ ਦੇ ਤਜਰਬੇ ਗੁਆਹ ਹਨ ਕਿ ਪੂਰੀ ਹਾਜ਼ਰੀ ਤਾਂ ਹੀ ਸੰਭਵ ਹੈ, ਜੋ ਉਸ ਨੂੰ ਕਾਨੂੰਨ ਦੀ ਮਦਦ ਨਾਲ ਲਾਜ਼ਮੀ ਕਰ ਦਿਤਾ ਜਾਵੇ । ਇਸ ਵਿਚ ਸ਼ੱਕ ਨਹੀਂ ਕਿ ਕਾਨੂੰਨ ਨੂੰ ਤਾਕਤ ਦੇਣ ਲਈ ਜ਼ਰੂਰੀ ਹੈ ਕਿ ਸਮੁਚਿਤ ਵਾਤਾਵਰਨ ਤਿਆਰ ਕੀਤਾ ਜਾਵੇ ਅਤੇ ਪਰਵਾਰ ਦੀ ਆਰਥਕ ਹਾਲਤ ' ਤੇ ਧਿਆਨ ਦਿਤਾ ਜਾਵੇ। ਇਸ ਨਿਗਾਹ ਨਾਲ 1948-49, 1949-50 ਦੇ ਵੇਰਵੇ ਵਿਚ ਜੋ ਆਂਕੜੇ ਹਰ ਸਕੂਲ ਲਈ ਦਿਤੇ ਗਏ ਹਨ, ਉਨ੍ਹਾਂ ਦੀ ਜਾਂਚ ਹੇਠਾਂ ਦਿਤੀ ਜਾਂਦੀ ਹੈ :-
1948-49 ਵਿਚ ਮਾਥੀਆ ਸੀਨੀਅਰ ਬੇਸਕ ਸਕੂਲ ਵਿਚ 133 ਛਾਤਰ ਦਿਖਾਏ ਗਏ ਹਨ, ਪਰ ਉਥੋਂ ਭੀ ਰੋਜ਼ ਦੀ ਔਸਤ ਹਾਜ਼ਰੀ 76 ਦੀ ਸੀ। ਜਿਹੜੇ ਅਧਿਆਪਕ ਨੌਕਰ ਰਖੇ ਗਏ, ਉਨ੍ਹਾਂ ਦੀ ਗਿਣਤੀ 6 ਸੀ । ਏਸ ਸਟਾਫ਼ ਨਾਲ ਸਕੂਲ ਹਾਜ਼ਰੀ