ਸਮੱਗਰੀ 'ਤੇ ਜਾਓ

ਪੰਨਾ:ਬੋਝਲ ਪੰਡ.pdf/109

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਉਠ ਕੇ ਕਸਕ ਬਣ ਜਾਂਦਾ ਹੈ। ਇਹਨੂੰ ਕੋਈ ਰਾਹ ਕਿਧਰ ਜਾਣ ਦਾ ਨਹੀਂ ਲਭਦਾ। ਭਟਕਣਾ ਟਿਕਣ ਨਹੀਂ ਦੇਂਦੀ। ਇਹੋ ਜਿਹੀ ਅਵਸਥਾ ਵਿਚ ਇਹ ਕੋਈ ਤਸੱਲੀ ਲੋੜਦਾ ਹੈ, ਉਹ ਤਸੱਲੀ ਜਿਹੜੀ ਮਨ ਨੂੰ ਬੇ-ਚੈਨੀ ਦੀ ਦੁਨੀਆ ਤੋਂ ਕਢ ਕੇ ਕਿਸੇ ਸੁਰਗੀ ਮੰਡਲ ਵਿਚ ਚੁਕ ਖੜੇ।

ਦੌਲਤ ਦੀ ਤਸੱਲੀ, ਮਿਲਖ ਜਾਗੀਰਾਂ ਦੀ ਤਸੱਲੀ ਤੋਂ ਭਾਵ ਨਹੀਂ, ਉਸ ਤਸੱਲੀ ਨੂੰ ਛੁਹਣ ਦਾ ਯਤਨ ਹੈ ਜਿਹੜੀ ਜ਼ਿੰਦਗੀ ਦੇ ਪਰਦੇ ਉਤੇ ਇਕ ਅਮਿਟ ਲੀਕ ਜਿਹੀ ਖਿਚ ਦੇਂਦੀ ਹੈ, ਜ਼ਿੰਦਗੀ ਵਿਚ ਇਨਸਾਨ ਜਿਹਨੂੰ ਮਹਿਸੂਸਦਾ ਰਹਿੰਦਾ ਹੈ।

ਮੈਂ ਪੜਦਾ ਪੜ੍ਹਦਾ ਉਂਘਲਾ ਗਿਆ। ਇਕ ਅਵਾਜ਼ ਜਿਹੀ ਮੇਰੇ ਕੰਨਾਂ ਨੂੰ ਛੁਹੀ — ਉਹ ਆਈ ਨਹੀਂ ਹੁਣ ਤੀਕਰ ......."

++++

ਦੂਜੇ ਦਿਨ ਉਸੇ ਵੇਲੇ ਜਦੋਂ ਮੈਂ ਉਸੇ ਬਿਮਾਰ ਮੁੰਡੇ ਦੇ ਘਰ ਗਿਆ ਤਾਂ ਉਹ ਹਾਏ ਹਾਏ ਪਿਆ ਕਰਦਾ ਸੀ। ਉਹਨੂੰ ਕੋਈ ਖ਼ਾਸ ਤਕਲੀਫ ਜਾਪਦੀ ਸੀ, ਕਈ ਸੱਜਣ ਬਿਮਾਰ ਪੁਰਸੀ ਲਈ ਆਏ, ਬੈਠੇ ਤੇ ਟੁਰ ਗਏ। ਮੈਂ ਵੀ ਜਾਣ ਲਈ ਬਾਹਰ ਵਰਾਂਡੇ ਵਿਚ ਨਿਕਲਿਆ ਹੀ ਸਾਂ ਕਿ ਉਹੋ ਕੁੜੀ ਉਥੇ ਫੇਰ ਆ ਗਈ, ਤੇ ਸਿਧੀ ਬਿਮਾਰ ਕੋਲ ਡਠੀ ਕੁਰਸੀ ਵਿਚ ਜਾ ਬੈਠੀ। ਮੈਂ ਵਰਾਂਡੇ 'ਚ ਖਲੋਤਾ ਤਕ ਰਿਹਾ ਸਾਂ। ਬਿਮਾਰ ਨੇ ਤੀਬਰਤਾ ਨਾਲ ਉਹਦੇ ਚਿਹਰੇ ਤੇ ਤਕਿਆ। ਕੁੜੀ ਮਸਲ਼ਾਂਦੀ ਹੋਈ ਉਹਦੇ ਮੱਥੇ ਤੇ ਹਥ ਪਈ ਫੇਰਦੀ ਸੀ। ਪਲੋ ਪਲ ਬਿਮਾਰ ਦੀ ਹਾਏ ਹਾਏ ਮਧਮ ਹੁੰਦੀ ਚਲੀ ਗਈ। ਮੇਰੇ ਕੋਲ ਇਕ ਜੋੜਾ ਖਲੋਤਾ ਘੁਸਰ ਮੁਸਰ ਕਰ ਰਿਹਾ ਸੀ। ਮੈਂ ਰਤਾ ਕੰਨ ਓਧਰ ਜੋੜੇ:—

"ਇਹ ਕੁੜੀ ਕੌਣ ਹੈ?" ਮਰਦ ਨੇ ਪੁੱਛਿਆ।

"ਕੋਈ ਓਪਰੀ ਹੀ ਹੈ" ਜ਼ਨਾਨੀ ਨੇ ਉੱਤਰ ਦਿੱਤਾ।

ਮੈਂ ਹੈਰਾਨ ਸਾਂ ਕਿ ਕੋਈ ਵੀ ਉਹਦੇ ਬਾਰੇ ਕੁਝ ਨਹੀਂ ਸੀ ਜਾਣਦਾ।

97