ਸਮੱਗਰੀ 'ਤੇ ਜਾਓ

ਪੰਨਾ:ਬੋਝਲ ਪੰਡ.pdf/125

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਨ੍ਹਾਂ ਮੂੰਹਾਂ ਲੀਡਰਾਂ ਤੇ ਇਹ ਸਮਾਲੋਚਨਾਂ ਮੈਨੂੰ ਕੁਝ ਜਚੀ ਨਾ।

"ਨਹੀਂ - ਮਹਾਤਮਾ ਤੇ ਜਵਾਹਰ ਲਾਲ ਸਵਾਰਥੀ ਲੀਡਰ ਨਹੀਂ ਅਖਵਾ ਸਕਦੇ?" ਮੈਂ ਕਿਹਾ।

"ਨਹੀਂ ਰਤਨ! ਤੂੰ ਇਕੋ ਪਾਸਾ ਤਕਦਾ ਏਂ ਜ਼ਿੰਦਗੀ ਦਾ, ਦੂਜਾ ਪਾਸਾ ਤਕਿਆਂ ਸਾਰਾ ਪਾਜ ਉਘੜ ਆਉਂਦਾ ਹੈ।"

ਮਹੀਨਾ ਹੋ ਗਿਆ ਸੀ ਉਹਨੂੰ ਸਾਡੇ ਘਰ ਆਉਂਦਿਆਂ। ਉਸ ਦੀ ਸੁਹਬਤ ਨੇ ਮੇਰੇ ਕਈ ਵਿਸ਼ਵਾਸ ਹਲੂਣ ਦਿੱਤੇ ਸਨ। ਸੌਦਿਆਂ ਬਾਰੇ, ਮਿੱਤਰਾਂ ਬਾਰੇ, ਦੁਨੀਆਂ ਬਾਰੇ। ਹੁਣ ਮੈਂ ਕਿਸੇ ਗੱਲ ਉਤੇ ਸ਼ਕ ਕਰੇ ਬਿਨਾਂ ਕਦਮ ਨਹੀਂ ਸਾਂ ਪਟਦਾ ਹੁੰਦਾ। ਹਰਿਕ ਚੀਜ਼ ਦਾ ਦੂਜਾ ਪਾਸਾ ਤਕਦਾ ਹੁੰਦਾ ਸਾਂ। ਮੇਰੀ ਇਹੋ ਜਿਹੀ ਤਬੀਅਤ ਤਕ ਕੇ ਮਿੱਤਰਾਂ ਮੇਰੇ ਕੋਲ ਆਉਣਾ ਜਾਣਾ ਘਟ ਕਰ ਦਿੱਤਾ, ਘਰ ਵਿਚ ਹਰ ਵੇਲੇ ਮੇਰੇ ਨਾਲ ਲੜਾਈ ਝਗੜਾ ਰਹਿਣ ਲਗਾ। ਇਹ ਤੇ ਕੁਦਰਤੀ ਸੀ। ਕਿਉਂਕਿ ਉਹ ਸਾਰੇ ਸਭ ਕਾਸੇ ਦਾ ਇਕੋ ਪਾਸਾ ਤਕਦੇ ਸਨ ਤੇ ਮੈਂ ਦੋਵੇਂ ਘੋਖਦਾ ਹੁੰਦਾ ਸਾਂ।

ਇਨ੍ਹੀਂ ਦਿਨੀਂ ਹੀ ਮੇਰੇ ਪਿਤਾ ਜੀ ਦਾ ਦਿਲ ਬੰਦ ਹੋਣ ਕਰ ਕੇ ਦਿਹਾਂਤ ਹੋ ਗਿਆ। ਉਹ ਰੇਲਵੇ ਵਿਚ ਵੱਡੇ ਐਂਜੀਨੀਅਰ ਸਨ। ਜਿੰਨੇ ਚਿਰ ਮਾਤਮ ਰਿਹਾ ਬਲੀ ਚੰਦ ਸਾਡੇ ਘਰ ਉਕਾ ਨਾ ਆਇਆ। ਮੈਂ ਜਾਤਾ ਕਿਧਰੇ ਟੁਰ ਗਿਆ ਹੋਵੇਗਾ। ਕਈ ਦਿਨ ਮਗਰੋਂ ਓੜਕ ਉਹ ਆਇਆ। ਘਰ ਮਕਾਣ ਆਈ ਸੀ। ਉਹ ਕੁਝ ਚਿਰ ਬਹਿ ਕੇ ਬਿਨਾਂ ਬਹੁਤ ਕੁਝ ਆਖੇ ਹੀ ਟੁਰ ਗਿਆ। ਮੇਰੇ ਇਕ ਪੁਰਾਣੇ ਹਮ ਜਮਾਤ ਨੇ ਉਹਨੂੰ ਸਾਡੇ ਬੂਹਿਓਂ ਨਿਕਲਦਿਆਂ ਤਕ ਮੈਥੋਂ ਆ ਕੇ ਪੁਛਿਆ:

ਇਹ ਬਲੀ ਚੰਦ ਸੀ ਨਾ ਰਤਨ"

"ਹਾਂ" ਮੈਂ ਉੱਤਰ ਦਿੱਤਾ।

"ਏਸ ਲੁੱਚੇ ਨੂੰ ਘਰ ਨਾ ਵੜਨ ਦਿੱਤਾ ਕਰੋ। ਇਹ ਬੜੀ ਚੁਕ, ਦਬ

ਕਰਦਾ ਹੈ - ਇਧਰੋਂ ਲ ਾਉਧਰ ਬੁਝਾ, ਉਧਰੋਂ ਬੁਝਾ ਏਧਰ ਲਾ।

113