ਸਮੱਗਰੀ 'ਤੇ ਜਾਓ

ਪੰਨਾ:ਬੋਝਲ ਪੰਡ.pdf/138

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨੌਰੰਗ ਸਿੰਘ ਦੀਆਂ ਕਹਾਣੀਆਂ ਸਾਡੇ ਅੱਗੇ ਪਿੰਡਾਂ ਦੇ ਦੁਧ
ਦਹੀਂ ਦੇ ਮੱਟ ਚਾਟੀਆਂ ਖੋਲ੍ਹ ਦੇਂਦੀਆਂ ਹਨ ਤੇ ਅਸੀਂ
ਚਰਾਂਦਾਂ ਦੇ ਸੱਜਰੇ ਸਾਹਾਂ ਭਿੰਨੀ ਘਾਹ, ਵੱਗਾਂ ਦੇ ਖੁਰਾਂ
ਨਾਲ ਉਡਦੀ ਤ੍ਰੇਲੀ ਧੂਲ ਤੇ ਪੱਲਰਦੀਆਂ ਪੈਲੀਆਂ ਦੇ ਸੁਬਕ
ਬੁਲਿਆਂ ਦੀਆਂ ਘੁੱਟਾਂ ਭਰਦੇ ਹਾਂ। ਅਸੀਂ ਡਰਾਇੰਗ ਰੂਮ
ਦੇ ਚਿਲਕਦੇ ਚੁਹਲਾਂ ਨੂੰ ਭੁਲ ਜਾਂਦੇ ਹਾਂ ਜਦੋਂ ਉਹ ਸਾਡੇ
ਸਾਹਮਣੇ ਭਿਜੀਆਂ ਨੀਝਾਂ ਨਾਲ ਲਿਫ਼ੀ ਹੋਈ ਪਿੰਡ ਦੀ
ਅੱਲ੍ਹੜ ਕੁੜੀ ਨੂੰ ਲਿਆ ਖਲ੍ਹਿਆਰਦਾ ਹੈ .............

ਉਹ ਸਿਰਫ਼ ਅਮੀਰ, ਸੁਗੰਧਾਂ-ਮਤੀ ਹਰਿਆਵਲ ਤੇ ਮਿੱਠੀਆਂ
ਚਰੀਆਂ ਦੇ ਗੀਤ ਹੀ ਨਹੀਂ ਛੂੰਹਦਾ, ਸਗੋਂ ਤ੍ਰੇੜੀ, ਔੜ ਖਾਧੀ
ਭੋਂ ਦੇ ਵੈਣ ਵੀ ਪਾਉਂਦਾ ਹੈ-ਇਨ੍ਹਾਂ ਬੋਲਾਂ ਵਿਚ ਹਊਕੇ ਨੇ...

[ਮੁਢਲੀਆਂ ਸਤਰਾਂ ਵਿਚੋਂ




ਪ੍ਰੀਤ ਨਗਰ

ਸ਼ਾਪ


੩੦ ਨਿਸਬਤ ਰੋਡ

ਲਾਹੌਰ



ਪਿਛਲਾ ਕਵਰ