ਸਮੱਗਰੀ 'ਤੇ ਜਾਓ

ਪੰਨਾ:ਬੋਝਲ ਪੰਡ.pdf/31

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਗੰਗੀ

ਗੰਗੀ ਨਿਤ ਸ਼ਾਹਣੀ ਦੇ ਠਾਕੁਰਾਂ ਲਈ ਪਾਣੀ ਲੈਣ ਘਾਟ ਉਤੋਂ ਜਾਂਦੀ ਹੁੰਦੀ ਸੀ।

ਅਜ ਉਹ ਉਥੇ ਖਲੋਤੀ ਇਕ ਧੁੰਦਲਾ ਜਿਹਾ ਪਰਛਾਵਾਂ ਜਾਪਦੀ ਸੀ, ਕਿਉਂਕਿ ਕੜਕਦੇ ਸਿਆਲੇ ਦੀ ਰੁਤ ਕਰ ਕੇ ਧੁੰਦ ਛਾਈ ਹੋਈ ਸੀ। ਘਾਟ ਮਾਨੋ ਧੂੰਏਂ ਨਾਲ ਅਟਿਆ ਪਿਆ ਸੀ। ਓਵਰ ਕੋਟਾਂ ਵਿਚ ਢਕੇ ਹੋਏ ਲੋਕੀ ਏਧਰ ਓਧਰ ਲੰਘ ਰਹੇ ਸਨ। ਕਈ ਘਾਟ ਦੀਆਂ ਪੌੜੀਆਂ ਤੇ ਪੂਜਾ-ਮਗਨ ਸਨ। ਜ਼ਨਾਨੀਆਂ ਪਾਣੀ ਦੀਆਂ ਗਾਗਰਾਂ ਭਰ ਕੇ ਪਰਤ ਰਹੀਆਂ ਸਨ। ਕੋਲੋਂ ਲੰਘਦੀ ਸੜਕ ਉਤੋਂ ਮੋਟਰਾਂ ਘੂੰ ਘੂੰ ਕਰਦੀਆਂ ਧੁੰਦ ਵਿਚ ਗੁੰਮ ਹੋ ਜਾਂਦੀਆਂ ਸਨ। ਥੋਹੜੀ ਦੂਰ ਹੀ ਨਦੀ ਦੇ ਕੰਢੇ ਉਤਲੇ ਇਕ ਮੰਦਰ ਵਿਚੋਂ ਆਵਾਜ਼ਾਂ ਆ ਰਹੀਆਂ ਸਨ, "ਤੂੰ ਸਭ ਕਾ ਰਖਵਾਰਾ, ਪ੍ਰਭੂ ਜੀ ਤੂੰ ਸਭ ਕਾ ਰਖਵਾਰਾ।"

ਗੰਗੀ ਹੌਲੀ ਹੌਲੀ ਮੰਦਰ ਵਲ ਤੁਰ ਪਈ।

ਉਹ ਬੜੇ ਚਿਰ ਤੋਂ ਮੰਦਰ ਦੇ ਬਾਹਰ ਖਲੋ ਕੇ ਲੁਕੀ ਲੁਕੀ ਭਜਨ

19