ਸਮੱਗਰੀ 'ਤੇ ਜਾਓ

ਪੰਨਾ:ਬੋਝਲ ਪੰਡ.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਗੰਗੀ ਦੀ ਅਵਸਥਾ ਦੱਸਣੋ ਬਾਹਰ ਸੀ, ਉਹਨੂੰ ਪਤਾ ਨਹੀਂ ਸੀ ਲਗਦਾ ਕਿ ਸਚ ਮੁਚ ਭਗਵਾਨ ਸਾਹਮਣੇ ਖਲੋਤੇ ਹਨ ਜਾਂ ਉਹ ਸੁਫ਼ਨਾ ਤਕ ਰਹੀ ਸੀ।

"ਕੀ — ਲੋੜੀਂਦੀ ਏਂ - ਦੱਸ ਦੇਵੀ!

"ਪ੍ਰਭੂ! ਦਇਆ ਕੀਤੀ ਹੈ — ਮੇਰੀ ਸੁਣੀ ਹੈ ਤੁਸਾਂ।" ਉਹਨੂੰ ਨਹੀਂ ਸੀ ਪਤਾ ਉਹ ਕੀ ਬੋਲਦੀ ਪਈ ਹੈ।

"ਆਪਣੀ ਇੱਛਾ ਦੱਸ!"

"ਮੈਨੂੰ — ਮੇਰੀ ਮਾਂ ਕੋਲ ਭੇਜ ਦੇ — ਨਦੀਓਂ ਪਾਰ — ਮੇਰੇ ਸੈਕਟ ਨਿਵਾਰ ਦੇ।" ਇਹ ਬੋਲ ਮੂੰਹੋਂ ਨਹੀਂ ਮਨੋ ਉਠ ਰਹੇ ਸਨ।

"ਚਲ — ਮੇਰੇ ਨਾਲ ........" ਮੁਕਟ ਵਾਲੀ ਮੂਰਤ ਪਿਛੋਂ ਧੀਰੇ ਧੀਰੇ ਗੰਗੀ ਕੋਲ ਆਈ, ਤੇ ਉਹਨੂੰ ਨਾਲ ਲੈ ਕੇ ਨਦੀ ਦੇ ਕੰਢੇ ਇਕ ਬੇੜੀ ਵਿਚ ਦੋਵੇਂ ਆ ਬੈਠੇ। ਗੰਗੀ ਦਾ ਰਵੱਈਆ ਕੁਝ ਇਉਂ ਸੀ ਜੇਕਰ ਉਸ ਉਤੇ ਕੁਝ ਧੂੜ ਦਿੱਤਾ ਹੁੰਦਾ ਹੈ। ਮੁਕਟ ਵਾਲੇ ਨੇ ਸਹਿਜੇ ਸਹਿਜੇ ਚੰਪੂ ਲਾਉਣੇ ਆਰੰਭ ਦਿੱਤੇ। ਚਾਰੇ ਪਾਸੀਂ ਖ਼ਾਮੋਸ਼ੀ ਸੀ। ਬੇੜੀ ਉਭਰਦੀਆਂ ਲਹਿਰਾਂ ਤੇ ਰੁੜ੍ਹੀ ਜਾਂਦੀ ਸੀ। ਛਲਾਂ ਦਾ ਰੌਲਾ ਧੀਮਾ ਧੀਮਾ ਫਿਜ਼ਾ ਵਿਚ ਗੂੰਜ ਰਿਹਾ ਸੀ। ਗੰਗੀ ਨੂੰ ਮੰਦਰ ਚੋਂ ਆਵਾਜ਼ਾਂ ਸੁਣਾਈ ਦੇਂਦੀਆਂ ਸਨ — “ਤੂੰ ਸਭ ਕਾ ਰਖਵਾਰਾ ਪ੍ਰਭੂ ਜੀ ਤੂੰ ਸਭ ਕਾ ਰਖਵਾਰਾ।"

ਜਦੋਂ ਬੇੜੀ ਵਿਚਕਾਰ ਗਈ, ਤਾਂ ਮੁਕਟ ਵਾਲੀ ਸੂਰਤ ਨੇ ਮੁਕਟ ਲਾਹ ਕੇ ਪਾਣੀ ਵਿਚ ਵਗਾਹ ਮਾਰਿਆ।

"ਇਹ ਕੀ?” ਗੰਗੀ ਤ੍ਰਬ੍ਹਕ ਪਈ।

ਮੁਕਟ ਵਾਲੀ ਸੂਰੜ ਨੇ ਨੀਝ ਲਾ ਕੇ ਗੰਗੀ ਦੇ ਮੂੰਹ ਉਤੇ ਤਕਿਆ।

"ਗੰਗੀ ਦੀਆਂ ਅੱਖਾਂ ਅਡੀਆਂ ਗਈਆਂ ਮਾਨੋਂ ਉਹਦੇ ਹੋਸ਼ ਪਰਤ ਰਹੇ ਸਨ।

ਮੇਰੀ ਜਾਨ ਡਰ ਨਾ — ਜਦੋਂ ਤੋਂ ਤੂੰ ਮੰਦਰ ਆਉਣ ਲਗੀ ਮੈਂ ਮੇਰਾ

ਹਿਰਦਾ ਖਿਚਿਆ ਗਿਆ ਸੀ, ਮੈਂ ਤੈਨੂੰ ਤਕ ਤਕ....." ਨਾਲੇ ਉਸ ਗੰਗੀ

28