ਸਮੱਗਰੀ 'ਤੇ ਜਾਓ

ਪੰਨਾ:ਬੋਝਲ ਪੰਡ.pdf/44

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕੇਸੇ ਨੇ ਲੋਚੀ ਨੂੰ ਪਿਆਰ ਨਾਲ ਝੋਲੀ ਵਿਚ ਪਾ ਕੇ ਬੁਝੇ ਹੋਏ ਚੁਲ੍ਹੇ ਵਿਚ ਫੂਕ ਮਾਰੀ। ਅੱਗ ਰਤਾ ਤੇਜ਼ ਹੋ ਗਈ। ਸੇਕ ਦੀ ਨਿਘ ਨਾਲ ਕੇਸੋ ਦੋ ਬੁਲ੍ਹ ਖੁਲ੍ਹ ਪਏ … "ਉਹ ਮਨੁੱਖਾਂ ਵਰਗਾ ਸੀ ਲੋਚੀ! ਤੇਰਾ ਭਾਈਆ"

"ਜੀਕਰ ਉਤੀ (ਲੋਚੀ ਦਾ ਇਹ ਹਾਣੀ ਬਚਾ) ਦਾ ਭਾਈਆ ਏ"

ਸੁਲਘਦੀ ਸੁਲਘਦੀ ਅੱਗ ਵਧੇਰੇ ਮਚ ਉਠੀ ਸੀ। "ਹਾਂ....ਹਾਂ.... ਲੋਚੀ!" ਕੇਸੋ ਨੇ ਚੁਲੇ ਵਿਚ ਨੀਝ ਗੱਡੀ ਹੋਈ ਸੀ। ਉਹਨੂੰ ਇਉਂ ਪਰਤੀਤ ਪਿਆ ਹੁੰਦਾ ਸੀ ਜੇਕਰ ਚੰਗਿਆੜੇ ਉਹਦੀਆਂ ਅਖਾਂ ਵਿਚੋਂ ਨਿਕਲ ਕੇ ਚੁਲ੍ਹੇ ਵਲ ਜਾ ਰਹੇ ਹੁੰਦੇ ਹਨ।

"ਕੇਡਾ ਵੱਡਾ ਏ ਭਾਈਆ" ਲੋਚੀ ਨੇ ਮਾਂ ਦੀ ਠੋਡੀ ਨੂੰ ਉਂਗਲਾਂ ਵਿਚ ਘੁੱਟ ਕੇ ਆਖਿਆ।

ਕਹਿਰ ਦਾ ਸਿਆਲਾ ਉਤਰ ਆਇਆ ਹੋਇਆ ਸੀ। ਬਾਹਰ ਨਿਕਲਿਆਂ ਪਿੰਡੇ ਅੰਦਰ ਵਗਦੀਆਂ ਨਾੜਾਂ ਯਖ਼ ਹੁੰਦੀਆਂ ਜਾਂਦੀਆਂ ਸਨ। ਚਮਿਆੜੀ ਸਾਰੀ ਉਤੇ ਮਸਾਣਾ ਵਰਗੀ ਹੂਕ ਛਾਈ ਹੋਈ ਸੀ। ਕੇਸੋ ਕੋਲ ਏਡਾ ਲ੍ਹੇਫ ਹੈ ਹੀ ਨਹੀਂ ਸੀ, ਜਿਹੜਾ ਰਾਤੀਂ ਪੂਰੀ ਨਿਘ ਦੇ ਸਕੇ। ਉਹ ਚੁਲ੍ਹੇ ਦੀ ਅੱਗ ਅਗੇ ਮੰਜੀ ਡਾਹ ਕੇ ਲੋਚੀ ਨੂੰ ਰਾਤੀਂ ਨਿਘਿਆਂ ਰਖਣਾ ਚਾਹੁੰਦੀ ਸੀ। ਲੋਚੀ ਕੇਸੋ ਦੇ ਪੱਟਾਂ ਉਤੇ ਪਿਆ ਸੀ। ਕੁਝ ਚਿਰ ਮਗਰੋਂ ਸੋਚ ਸੋਚ ਕੇ ਉਹ ਬੋਲਿਆ:—

"...ਤੇ ਮਾਂ ਉੜੀ ਦੇ ਭਾਈਏ ਨੂੰ ਹੀ ਮੈਂ 'ਭਾਈਆ' ਛਦ ਲਿਆ ਕਰਾਂ —"

ਇਹ ਬੋਲ ਸੁਣ ਕੇ ਕੇਸੋ ਦੀ ਦਸ਼ਾ ਇਉਂ ਹੋ ਗਈ ਜੀਕਰ ਕਿਸੇ ਕਚੇ ਫੋੜੇ ਤੇ ਪੱਛ ਮਾਰਿਆ ਹੁੰਦਾ ਹੈ। ਉਸ ਲੋਚੀ ਦੇ ਮੂੰਹ ਤੇ ਕਾਹਲੀ ਦੇਣੀ ਹੱਥ ਰੱਖ ਦਿਤਾ — "ਏਦਾਂ ਨਹੀਂ ਬੋਲੀ ਦਾ ਲੋਚੀ......"

"ਕਿਉਂ?"

"ਤੇਰਾ ਭਾਈਆ ਗੁੱਸੇ ਹੋ ਜਾਏਗਾ" ਅੱਗ ਨੂੰ ਡਕੇ ਨਾਲ ਫੋਲਦੀ

32