ਸਮੱਗਰੀ 'ਤੇ ਜਾਓ

ਪੰਨਾ:ਬੋਝਲ ਪੰਡ.pdf/47

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਰਿਹਾ ਸੀ। ਉਹ ਮੁੰਡਾ ਇਹਦੀਆਂ ਫਸਲਾਂ ਨੂੰ ਇਉਂ ਸਾਂਭ ਸਾਂਭ ਰਖਦਾ ਹੁੰਦਾ ਸੀ ਜੀਕਰ ਉਹਦੀਆਂ ਆਪਣੀਆਂ ਹੀ ਹੁੰਦੀਆਂ ਹਨ। ਇਕ ਹਸਾਨ ਜਿਹਾ ਕੇਸੋ ਦੇ ਘਰ ਵਾਲੇ ਦਾ ਸੁਰਜਨ ਸਿੰਘ ਆਪਣੇ ਅੰਦਰ ਸਦਾ ਹੀ ਮਹਿਸੂਸ ਕਰਦਾ ਹੁੰਦਾ ਸੀ। ਤਦੇ ਉਸ ਕੇਸੋ ਨੂੰ ਪਨੇ ਦੱਬੇ ਦੀ ਖੁਲ੍ਹ ਦੇ ਦਿੱਤੀ ਹੋਈ ਸੀ।

ਲੋਚੀ ਤੇ ਬਿੱਲੋ ਇਹੋ ਦੋ ਜਿੰਦਾਂ ਸਨ। ਕੇਸੋ ਦੇ ਦਿਲ ਦੀ ਵਾਰਸ। ਉਹਨੂੰ ਕਾਲ ਵਸ ਹੋਇਆਂ ਤੀਜਾ ਵਰ੍ਹਾ ਜਾ ਰਿਹਾ ਸੀ, ਲੋਚੀ ਓਦੋਂ ਮਸਾਂ ਵਰੇ ਕੁ ਦਾ ਹੋਵੇਗਾ। ਤੇ ਹੁਣ ਉਹ ਆਪਣੀਆਂ ਤੋਤਲੀਆਂ ਵਿਚ ਮਾਂ ਕੋਲੋਂ ਆਪਣੇ ਭਾਈਏ ਬਾਰੇ ਕੁਝ ਨਾ ਕੁਝ ਪੁਛਦਾ ਰਹਿੰਦਾ ਸੀ।

"ਭਾਈਆ" ਸ਼ਬਦ ਸੁਣ ਕੇ ਉਹਦੇ ਅੰਦਰ ਕੀ ਬੀਤਦੀ ਸੀ ਇਹ ਕੌਣ ਆਖ ਸਕਦਾ ਹੈ। ਭੂਤ ਤੇ ਭਵਿਸ਼ ਦੋਵੇਂ ਦਿਆਂ ਵਾਂਗ ਉਹਦੀਆਂ ਅੱਖਾਂ ਅੱਗੇ ਖਲੋ ਜਾਂਦੇ। ਇਕ ਪਾਸੇ ਉਹਦੀ ਜ਼ਿੰਦਗੀ ਦੇ ਬੀੜੇ ਹੋਏ ਅਠਾਰਾਂ ਉਨ੍ਹੀ ਵਰ੍ਹੇ, ਪਤੀ ਦਾ ਸਾਥ, ਸੁਖ, ਬੇ-ਫਿਕਰੀਆਂ ਤੇ ਦੂਜੇ ਪਾਸੇ ਅਮੁਕ ਜ਼ਿੰਦਗੀ ਦੇ ਲੰਮੇਰੇ ਵਰ੍ਹੇ, ਜਿਨ੍ਹਾਂ ਦਾ ਅੰਤ ਉਹ ਤਕ ਹੀ ਨਾ ਸਕਦੀ। ਪੈਲੀਆਂ ਵਿਚੋਂ ਲੰਘਦੀ ਲੰਘਦੀ ਕਈ ਵਾਰ ਕਣਕ ਦੇ ਬੂਟਿਆਂ ਨੂੰ ਉਹ ਗਿਣਨ ਲਗ ਜਾਂਦੀ, ਪਰ ਉਹ ਨਾ ਮੁਕਦੇ ਤੇ ਉਹ ਹਾਉਕਾ ਭਰ ਕੇ ਸਮਝ ਲੈਂਦੀ ਕਿ ਉਹਦਾ ਭਵਿਸ਼ ਵੀ ਕਣਕ ਦੇ ਬੂਟਿਆਂ ਵਾਂਗ ਖ਼ਬਰੇ ਮੌਕੇ ਹੀ ਨਾ - ਇਹ ਡਾਢਾ ਹੀ ਡਰਾਉਣਾ ਖ਼ਿਆਲ ਹੁੰਦਾ ਸੀ ਜਿਸਦੇ ਨਾਲ ਉਹ ਕੰਬ ਜਾਂਦੀ।

ਆਥਣ ਵੇਲੇ ਇਨ੍ਹਾਂ ਖ਼ਿਆਲਾਂ ਵਿਚ ਮਗਨ ਪੱਠਿਆਂ ਦੀ ਪੰਡ ਲੈ ਕੇ ਮੁੜੀ ਆਉਂਦੀ ਕੇਸੋ ਨੂੰ ਬਿੱਲੋ ਦੂਰੋਂ ਤਕ ਕੇ ਅੜਿੰਗਣਾ ਸ਼ੁਰੂ ਕਰ ਦੇਂਦੀ। ਇਹ ਸੁਣਦੀ ਸਾਰ ਕੇਸੋ ਦੇ ਖ਼ਿਆਲਾਂ ਦਾ ਝੁਰਮਟ ਛਾਈਂ ਮਾਈਂ ਹੋ ਜਾਂਦਾ। ਇਕ ਹਿਲੋਰਾ ਜਿਹਾ ਉਹ ਆਪਣੇ ਜੁੱਸੇ ਵਿਚ ਅਨੁਭਵ ਕਰਦੀ। ਲੋਚੀ ਤੇ ਬਿੱਲੋ ਦੀਆਂ ਉਡੀਕ ਭਰੀਆਂ ਅੱਖਾਂ ਕੇਸੋ ਲਈ ਤਸੱਲੀਆਂ ਬਣ ਜਾਂਦੀਆਂ।

"ਬਿੱਲੋ ਨੂੰ ਉਹ ਡਾਢਾ ਕੂਚ ਕੂਚ ਕੇ ਰਖਦੀ ਹੁੰਦੀ ਸੀ, ਉਹਨੂੰ ਗੋਹਿਆ

35