ਸਮੱਗਰੀ 'ਤੇ ਜਾਓ

ਪੰਨਾ:ਬੋਝਲ ਪੰਡ.pdf/49

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹਾਰ ਕੇ ਕੇਸੋ ਆਖਦੀ—

"ਦੂਰ — ਰਬ ਕੋਲ"

"ਰੱਬ ਕਿੱਥੇ ਹੈ?

"ਬੂਹੇ ਥਾਈਂ ਬਾਹਰ ਨ੍ਹੇਰੇ ਵਿਚ ਕੇਸੋਂ ਨੇ ਤਕਿਆ। ਦੂਰ ਇਕ ਤਾਰਾ ਟੁਟਿਆ ਤੇ ਚਾਨਣ ਜਿਹਾ ਕਰ ਕੇ ਬੁਝ ਗਿਆ।

ਲੋਚੀ ਨੂੰ ਆਪਣੇ ਸੁਆਲ ਦਾ ਕੋਈ ਉੱਤਰ ਨਾ ਮਿਲਿਆ।

XXXX

ਕੁਲਬੀਰ ਸੁਰਜਨ ਸਿੰਘ ਦਾ ਪੁਤ੍ਰ ਕਾਲਜ ਵਿਚ ਜਦੋਂ ਛੁਟੀਆਂ ਹੁੰਦੀਆਂ ਘਰ ਆਉਂਦਾ, ਜ਼ਮੀਨਾਂ ਉਤੇ ਜਾਂਦਾ, ਕਾਮਿਆਂ ਕੋਲ ਬਹਿੰਦਾ, ਘਾਹਿਣਾ ਨਾਲ ਗੱਲਾਂ ਕਰਦਾ। ਆਪਣੀ ਪੈਲੀਆਂ ਵਿਚਲੀ ਛਪੜੀ ਦੇ ਕੰਢੇ ਉਤੇ ਬਹਿ ਕੇ ਨਾਵਲ ਪੜ੍ਹਦਾ ਰਹਿੰਦਾ।

ਆਲੇ ਦੁਆਲੇ ਦੀਆਂ ਚਰ੍ਹੀਆਂ, ਸਰ੍ਹਿਓਂ, ਸੇਂਜੀ ਉਹਨੂੰ ਆਪਣੇ ਨਾਵਲ ਦੇ ਪਲਾਟਾਂ ਦਾ ਵਾਤਾਵਰਣ ਜਾਪਦੇ।

ਜਦੋਂ ਕੇਸੋ ਛਪੜ ਵਿਚ ਬਿੱਲੋ ਨੂੰ ਨਹਾਉਣ ਲਈ ਵਾੜਦੀ ਤੋਂ ਆਪਣੀ ਸੁੱਥਣ ਗੋਡਿਆਂ ਤੀਕਰ ਚਾੜ੍ਹ ਕੇ ਆਪੀਂ ਵੀ ਵੜ ਜਾਂਦੀ। ਬੁੱਕਾਂ ਨਾਲ ਪਾਣੀ ਪਾ ਪਾ ਬਿੱਲੋ ਨੂੰ ਮਲ ਮਲ ਨਹਾਉਂਦੀ। ਆਥਣ ਦੀ ਨਿੱਘੀ ਧੁੱਪ ਵਿਚ ਉਹਦਾ ਮੂੰਹ ਸੂਹਾ ਬਣ ਜਾਂਦਾ ਤੇ ਉਹਦਾ ਪਰਛਾਵਾਂ ਛਪੜੀ ਦੀਆਂ ਸੂਖਮ ਲਹਿਰਾਂ ਉੱਤੇ ਥਰ ਥਰ ਕੰਬ ਉਠਦਾ। ਕੰਢੇ ਉਤੇ ਬੈਠ ਕੁਲਬੀਰ ਨੂੰ ਉਹ ਨਾਵਲ ਦੀ ਨਾਇਕਾ ਜਾਪਦੀ।

ਉਸ ਵੀ ਇਕ ਦਿਨ ਨੀਵਿਆਂ ਹੋ ਕੇ ਚਾਰ ਪੰਜ ਚੂਲੀਆਂ ਪਾਣੀ ਦੀਆਂ ਛਪੜੀ 'ਚ ਖਲੋੜੀ ਬਿੱਲੋ ਤੋਂ ਵਗਾਹ ਮਾਰੀਆਂ।

ਕੁਲਬੀਰ ਦੀਆਂ ਚੂਲੀਆਂ ਦੀਆਂ ਛਿੱਟਾਂ ਕੇਸੋ ਨੂੰ ਪਾਣੀ ਦੇ ਤਿੱਖੇ ਛੱਟੇ ਜਾਪੇ ਜਿਹੜੇ ਉਹਦੀ ਬਿੱਲੋ ਦੇ ਪਿੰਡੇ ਉਤੇ ਮਾਨੋ ਨੀਲ ਪਾ ਦੇਣਗੇ। ਜੇਕਰ ਗਾਂ ਨਹੀਂ ਚਾਹੁੰਦੀ ਹੁੰਦੀ ਕਿ ਉਹਦੇ ਵੱਛੇ ਨੂੰ ਉਸ ਤੋਂ ਬਿਨਾਂ ਕੋਈ ਪਿਆਰੇ ਜਾਂ ਛੂਹੇ, ਓਕਰ ਹੀ ਆਪਣੇ ਪ੍ਰਿਯ ਪਤੀ ਦੀ ਰੀਝਾਂ-ਪਾਲੀ

37