ਸਮੱਗਰੀ 'ਤੇ ਜਾਓ

ਪੰਨਾ:ਬੋਝਲ ਪੰਡ.pdf/62

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਕ ਰਾਤ ਨੂੰ ਨਿਆਮਤ ਤੇ ਉਹਦੀ ਪਤਨੀ ਨੇ ਆਪਣਾ ਕਪੜਾ ਲੱਤਾ ਸਾਂਭ ਕੇ ਗੁੱਡ ਤੋਂ ਲੈਂਦਿਆ ਤੋਂ ਇਕ ਬੁੱਢੀ ਜੋਗ ਜੋ ਕੇ ਗੱਡ ਹਿੱਕ ਦਿੱਤੀ। ਸਲੀਮਾਂ ਖੁਸ਼ ਸੀ ਕਿ ਉਹ ਗੱਡ ਤੇ ਹੁਟੇ ਲੈ ਰਹੀ ਹੈ।

ਨਿਆਨਤ ਸਾਰਾ ਦਿਨ ਗੱਡੇ ਹਿੱਕਦਾ ਚਲਾ ਗਿਆ। ਸਲੀਮਾਂ ਕਦੇ ਅੰਬਾ ਦੇ ਕੁਛੜ ਜਾ ਵੜਦੀ, ਉਹ ਕਈ ਵਾਰ ਅੰਬਾ ਤੋਂ ਪੁੱਛਦੀ:

"ਅੱਬਾ ਅਸੀ ਕਿਥੇ ਜਾਣਾ ਹੈ?"

"ਬਹੁਤ ਦੂਰ" ਨਿਆਨਤ ਉੱਤਰ ਦੇਂਦਾ, ਨਾਲੇ ਬੌਲਦਾਂ ਨੂੰ ਛੇੜ ਦੇਂਦਾ। ਸਲੀਮਾਂ ਨੇ ਦਿਨ ਭਰ ਵਿਚ ਕਈ ਵੇਰ ਇਹੋ ਪ੍ਰਸ਼ਨ ਦੁਹਰਾਇਆ ਸੀ ਤੇ ਉਹਨੂੰ ਇਕੋ ਉੱਤਰ ਅਗੋਂ ਮਿਲਦਾ ਰਿਹਾ ਸੀ। ਪਤਨੀ ਨੂੰ ਵੀ ਕੁਝ ਪਤਾ ਨਹੀਂ ਸੀ ਕਿ ਨਿਆਮਤ ਉਨ੍ਹਾਂ ਨੂੰ ਕਿੱਥੇ ਲਈ ਜਾ ਰਿਹਾ ਹੈ। ਗੱਡ ਟੁਰਦੀ ਜਾ ਰਹੀ ਸੀ।

ਸੂਰਜ ਡੁੱਬ ਰਿਹਾ ਸੀ। ਕੋਈ ਕੋਈ ਬਦਲੀ ਕਦੇ ਸੂਰਜ ਨੂੰ ਕੱਜ ਲੈਂਦੀ ਤੋਂ ਕਦੇ ਮੁੜ ਨੰਗਿਆਂ ਕਰ ਦੇਂਦੀ ਸੀ। ਪੰਛਮ ਪਲੋ ਪਲ ਲਾਲ ਸੂਹਾ ਹੁੰਦਾ ਜਾ ਰਿਹਾ ਸੀ। ਸੂਰਜ ਥੱਲੇ ਹੀ ਥੱਲੇ ਅਲੋਪ ਪਿਆ ਹੁੰਦਾ ਸੀ।

"ਅੱਬਾ! ਅਜੇ ਕਿੱਥੇ ਕੁ ਜਾਣਾ ਹੈ", ਸਲੀਮਾਂ ਨੇ ਮੁੜ ਪੁੱਛਿਆ।

"ਉਹ ਜਿਥੇ ਸੂਰਜ ਪਿਆ ਡੁੱਬਦਾ ਹੈ", ਨਿਆਮਤ ਨੇ ਬੌਲਦਾਂ ਨੂੰ ਪੁਰਾਣੀ ਮਾਰਦਿਆਂ ਆਖਿਆ।

"ਓਥੇ ਕੀ ਹੈ?"

"ਆਥਣ।"

"ਆਥਣ ਵਿਚ ਕੀ ਹੁੰਦਾ ਹੈ?"

"ਓਥੇ ਪੈਂਡਾ ਮੁੱਕ ਜਾਂਦਾ ਹੈ।"

ਸਲੀਮਾਂ ਤੋਂ ਉਹਦੀ ਮਾਂ ਨੇ ਨਿਆਮਤ ਵਲ ਅੱਖਾਂ ਅੱਡ ਕੇ ਤੱਕਿਆ।


50