ਸਮੱਗਰੀ 'ਤੇ ਜਾਓ

ਪੰਨਾ:ਬੋਝਲ ਪੰਡ.pdf/67

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

"ਉਹ ਸ਼ਜ਼ਾਦਾ ਸੀ; ਸ਼ਜ਼ਾਦੇ ਵੀ ਕਦੇ ਡਰੇ ਨੀ ਭਲਾ।”

"ਹਵਾ — ਫੇਰ"

"ਉਸ ਨਦੀ ਵਿਚ ਪਰੀਆਂ ਰਹਿੰਦੀਆਂ ਸਨ। ਸ਼ਾਹ ਬਹਿਰਾਮ ਨੂੰ ਉਹਨਾਂ ਤਕ ਲਿਆ। ਉਸ ਤੋਂ ਉਹਨਾਂ ਦੀ ਚਰੋਕਣੀ ਅੱਖ ਸੀ। ਮੌਕਾ ਤਾੜਕੇ ਪਾਣੀ ਚੋਂ ਉਹ ਬਾਹਰ ਨਿਕਲੀਆਂ ਤੇ ਉਹਨੂੰ ਫੜ ਕੇ ਪਤਾਲ ਵਿਚ ਉੱਤਰ ਗਈਆਂ।"

ਆਇਸ਼ਾ ਡਰ ਨਾਲ ਠਠੰਬਰ ਕੇ ਨੂਰੇ ਦੇ ਨਾਲ ਆ ਜੁੜੀ। ਨੂਰੇ ਦੇ ਗੱਲ ਨਾਲ ਆਇਸ਼ਾ ਦਾ ਸਿਰ ਲਗਾ ਹੋਇਆ ਸੀ। ਚੰਨ ਦੀਆਂ ਤਿਰਛੀਆਂ ਕਿਰਨਾਂ ਦੋਹਾਂ ਚਿਹਰਿਆਂ ਨੂੰ ਸਪਸ਼ਟ ਕਰ ਰਹੀਆਂ ਸਨ।

"ਡਰ ਨਾ ਆਇਸ਼ੀ। ਪਰੀਆਂ ਦਾ ਦੇਸ਼ ਬੜਾ ਸੁਹਣਾ ਹੈ। ਉਹ ਮਨੁੱਖਾਂ ਨੂੰ ਡਾਢਾ ਪਿਆਰ ਕਰਦੀਆਂ ਨੀ।" ਨੂਰਾ ਹਥ ਪੋਲਾ ਪੋਲਾ ਆਇਸ਼ਾ ਦੇ ਵਾਲਾਂ ਤੇ ਫੇਰ ਕੇ ਉਹਦਾ ਵਹਿਮ ਦੂਰ ਕਰ ਰਿਹਾ ਸੀ।

"ਮੁੜ ਕੀ ਹੋਇਆ?” ਆਇਸ਼ਾ ਨੇ ਪੁਛਿਆ।

"ਮੁੜ — ਸ਼ਾਹ ਬਹਿਰਾਮ ਨੂੰ ਚੰਨ ਦੇ ਰਥ ਉਤੇ ਚੜ੍ਹਾ ਕੇ ਉਹ ਸੈਰ ਕਰਾਂਦੀਆਂ ਹੁੰਦੀਆਂ ਸਨ।"

"ਨਦੀ ਵਿਚ ਵੀ ਚੰਨ ਹੈ?" ਆਇਸ਼ਾ ਨੇ ਪੁੱਛਿਆ।

"ਹਾਂ .......ਔਹ ਤਕ" ਦੋਵੇਂ ਉਠ ਕੇ ਸ਼ਾਂਤ ਵਗਦੇ ਪਾਣੀ ਵਿਚ ਤੱਕਣ ਲਗ ਪਏ। ਚੰਨ ਦਾ ਅਕਸ ਪਾਣੀ ਵਿਚ ਡਾਢਾ ਉਘੜਵਾਂ ਦਿਖਾਈ ਦੇਂਦਾ ਸੀ। "ਔਹ ਤਕ ਆਇਸ਼ਾ ਪਰੀਆਂ ਦਾ ਚੰਨ।" ਆਇਸ਼ਾ ਨਦੀ ਵਿਚ ਚੰਨ ਤਕ ਕੇ ਬੜੀ ਹੈਰਾਨ ਹੋਈ।

"ਤੂੰ ਇੱਥੇ ਨਾ ਆਇਆ ਕਰ" ਆਇਸ਼ਾ ਨੇ ਨੂਰੇ ਨੂੰ ਆਖਿਆ।

"ਕਿਉਂ?"

"ਕਿਤੇ ਪਰੀਆਂ ਤੈਨੂੰ ਵੀ ਨਾ ਚੁਕ ਖੜਨ — ਪਿੰਡ ਦੇ ਸਾਰੇ ਲੋਕੀ ਆਖਦੇ ਨੇ ਏਸ ਨਦੀ ਦੀਆਂ ਪਰੀਆਂ ਮੁੰਡਿਆਂ ਨੂੰ ਝਟ ਹੀ ਲੈ ਜਾਂਦੀਆਂ

ਹਨ।"

55