ਸਮੱਗਰੀ 'ਤੇ ਜਾਓ

ਪੰਨਾ:ਬੋਝਲ ਪੰਡ.pdf/69

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਲਰਜ਼ਣ ਲਗ ਜਾਂਦੀ। ਪਰ ਜਦੋਂ ਨੂਰਾ ਮੱਝਾਂ ਠਿੱਲ੍ਹ ਕੇ ਕਿਸੇ ਮੱਝ ਤੇ ਬੈਠਾ ਉਰਾਰ ਆ ਜਾਂਦਾ ਤਾਂ ਉਹ ਸੂਰਜ ਦੀ ਪਹਿਲੀ ਕਿਰਣ ਨਾਲ ਖੁੱਲ੍ਹੀ ਕਲੀ ਵਾਂਗੂੰ ਖਿੜ ਜਾਂਦੀ।

ਇਕ ਦਿਨ ਮੀਂਹ ਪੈ ਕੇ ਹਟਿਆ ਸੀ। ਚਰਾਂਦ ਵਿਚ ਸਾਂਵੇ ਘਾ ਉਤੇ ਲੋਹੜਿਆਂ ਦਾ ਨਖਾਰ ਪਿਆ ਰੁਮਕਦਾ ਸੀ। ਪਹਾੜਾਂ ਤੋਂ ਆਏ ਗੋਰਵੇ ਪਾਣੀ ਨਾਲ ਨਦੀ ਅਰਗਵਾਨੀ ਸ਼ਰਾਬ ਦੀ ਭਰੀ ਬੋਤਲ ਵਾਂਗੂੰ ਡਕੇ ਡਕ ਉਛਲੀ ਜਾਂਦੀ ਸੀ।ਅਜ ਨੂਰਾ ਤੇ ਆਇਸ਼ਾ ਚਰਾਂਦ ਵਿਚ ਬੜੇ ਖੇਡੇ। ਪਾਰਲੇ ਕੰਢੇ ਦਾ ਗੋਡੇ ਗੋਡੇ ਲਿਸ਼ਕਦਾ ਸੁਆਂਕ ਡੰਗਰਾਂ ਨੂੰ ਮਾਨੋਂ ਵਾਜਾਂ ਪਿਆ ਮਾਰਦਾ ਸੀ। ਡੰਗਰ ਆਪਣੇ ਵਾਗੀ ਦੀ ਅੱਖ ਬਚਾ ਕੇ ਨਦੀ ਲੰਘ ਕੇ ਘਾ ਨੂੰ ਜਾ ਪਏ।

ਜਦੋਂ ਨੂਰੇ ਨੇ ਚਰਾਂਦ ਖਾਲੀ ਤਕੀ ਤਾਂ ਉਹਨੂੰ ਪਾਰ ਦਾ ਖ਼ਿਆਲ ਆਇਆ। ਉਹ ਦੋਵੇਂ ਭਜ ਕੇ ਕੰਢੇ ਤੋਂ ਆਏ।ਡੰਗਰ ਸਾਰੇ ਹੀ ਓਧਰ ਪਏ ਚਰਦੇ ਸਨ।

ਨੂਰਾ ਕੁਦਣ ਲਈ ਤਿਆਰ ਹੋ ਖਲੋਤਾ। ਨਦੀ ਦਾ ਸ਼ੋਰ, ਘੁੰਮਣ ਘੇਰੀਆਂ, ਮੱਛਾਂ ਵਰਗੀਆਂ ਲਹਿਰਾਂ ਦਾ ਉਭਾਰ — ਆਇਸ਼ਾ ਤਕ ਤਕ ਮੂੰਹ ਵਿਚ ਉਂਗਲਾਂ ਪਈ ਪਾਂਦੀ ਸੀ:—

"ਨਾ ਜਾਹ ਨੂਰਿਆ — ਅਜ ਨਾ ਜਾਹ, ਵੇਖ ਪੱਤਣ ਤੇ ਅਜ ਮਹਾਣਿਆਂ ਬੇੜੀਆਂ ਵੀ ਨਹੀਂ ਜੇ ਠਿਲੀਆਂ — ਡੰਗਰ ਆਪੀਂ ਮੁੜ ਆਉਣਗੇ।

"ਨਹੀਂ ਠਿੱਲ੍ਹਣ ਦੇ ਮੈਨੂੰ — ਮੈਂ ਅਜ ਪਰੀਆਂ ਕੋਲ ਜਾਵਾਂਗਾ" ਨੂਰੇ ਠਠੇ ਨਾਲ ਆਖਿਆ, ਤੇ ਉਹ ਕੁਦ ਪਿਆ।

ਆਇਸ਼ਾ ਦਾ ਦਿਲ ਜ਼ੋਰ ਜ਼ੋਰ ਦੀ ਧੜਕ ਰਿਹਾ ਸੀ। ਅਜ ਦੇ ਤਿੱਖ ਵੇਗ ਨਾਲ ਨੂਰੇ ਦਾ ਸਖ਼ਤ ਟਾਕਰਾ ਪਿਆ ਹੁੰਦਾ ਸੀ, ਉਹਦੇ ਡੋਲੇ ਸੁੰਨ ਹੋ ਗਏ ਤੇ ਸਰੀਰ ਜੰਮ ਗਿਆ। ਜਦੋਂ ਕੋਈ ਛੱਲ ਨੂਰੇ ਨੂੰ ਉਤਾਂਹ ਉਭਾਰਦੀ, ਤਾਂ ਆਇਸ਼ਾ ਬਿਜਲੀ ਵਾਂਗ ਲਰਜ਼ ਕੇ ਦੋਹਾਂ ਹਥਾਂ ਨਾਲ ਆਪ-

57