ਸਮੱਗਰੀ 'ਤੇ ਜਾਓ

ਪੰਨਾ:ਬੋਝਲ ਪੰਡ.pdf/71

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵਾਲਾਂ ਵਾਲੀ।

ਇਕ ਦਿਨ ਪੱਤਣ ਤੇ ਬੇੜੀ ਉਤੋਂ ਕੁਝ ਸ਼ਹਿਰੀ ਕੁੜੀਆਂ ਲਥੀਆਂ। ਆਇਸ਼ਾ ਨੇ ਦੂਰੋਂ ਬੜੇ ਗਹੁ ਨਾਲ ਉਨ੍ਹਾਂ ਨੂੰ ਤਕਿਆ। ਉਨ੍ਹਾਂ ਦੀਆਂ ਝਿਲਮਿਲ ਝਿਲਮਿਲ ਕਰਦੀਆਂ ਸਾੜ੍ਹੀਆਂ ਉਹਨੂੰ ਖੰਭ ਜਾਪੇ ਤੇ ਲੰਮੀਆਂ ਲਮਕਦੀਆਂ ਗੁੱਤਾਂ ਤੋਂ ਉਹਦਾ ਵਿਸ਼ਵਾਸ ਹੋਰ ਵੀ ਦ੍ਰਿੜ ਹੋ ਗਿਆ। "ਪਰੀਆਂ" ਉਹ ਨਸ ਉਠੀ। ਹਫੀ ਹੋਈ ਦਾ ਸਾਹ ਟੁੱਟ ਰਿਹਾ ਸੀ।

"ਤੁਸੀਂ ਪਰੀਆਂ ਹੋ?" ਆਇਸ਼ਾ ਨੇ ਕੁੜੀਆਂ ਦੀ ਰਾਹ ਮੱਲ ਕੇ ਉਨ੍ਹਾਂ ਤੋਂ ਪੁੱਛਿਆ।

ਕੁੜੀਆਂ ਕੁਝ ਨਾ ਬੋਲੀਆਂ। ਉਸ ਵਲ ਵੇਖਣ ਲਗ ਪਈਆਂ।

"ਦੱਸੋ ਵੀ ਤੁਸੀਂ ਪਰੀਆਂ ਹੋ - ਤੁਸੀਂ ਪਤਾਲ ਵਿਚੋਂ ਨਿਕਲੀਆਂ ਹੋ?"

"ਕਿਉਂ ਤੂੰ ਕੀ ਲੈਣਾ ਏਂ?" ਕੁੜੀਆਂ ਪੁਛਿਆ।

"ਮੇਰੇ ਨੂਰੇ ਨੂੰ ਤੁਸੀ ਲੈ ਗਈਆਂ ਸਾਓ - ਪਰੀਓ ਪਰੀਓ ਮੇਰਾ ਨੂਰਾ ਦੇ ਬਿਓ।"

ਕੁੜੀਆਂ ਉਹਨੂੰ ਝੱਲੀ ਸਮਝ ਕੇ ਹਸ ਪਈਆਂ।


59