ਸਮੱਗਰੀ 'ਤੇ ਜਾਓ

ਪੰਨਾ:ਬੋਝਲ ਪੰਡ.pdf/74

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨੂੰ ਝੰਜੋੜਦਾ ਤੇ ਖਿਚ ਖਿਚ ਕੇ ਚੁੰਘਦਾ। ਪਤਾ ਨਹੀਂ ਉਹਦੇ ਮੂੰਹ ਵਿਚ ਕੋਈ ਦੁਧ ਦੀ ਤਿਪ ਜਾਂਦੀ ਵੀ ਸੀ ਕਿ ਨਹੀਂ?

"ਕੋਈ ਬੁਰਾ ਭਲਾ ਨਹੀਂ, ਨਿੱਕਾ ਵਡਾ ਨਹੀਂ, ਸਭ ਓਸੇ ਦਾ ਪਸਾਰਾ ਹੈ ਸਭ ਨੂੰ ਇਕ ਸਮਾਨ ਸਮਝੋ ....." ਮਾਲਾ ਵਾਲਾ ਸੱਜਣ ਵਿਚਾਰਾਂ ਪੇਸ਼ ਕਰਦਾ ਗਿਆ।

ਮਾਂ ਬੱਚੇ ਨੂੰ ਥਾਪੜ ਥਾਪੜ ਚੁਪ ਕਰਾਂਦੀ ਸੀ ਤਾਂ ਜੋ ਉਹ ਉਸ ਚੰਦਣ-ਲੇਪ ਮੱਥੇ ਵਾਲੇ ਦੀਆਂ ਗਲਾਂ ਸੁਣ ਸਕੇ। ਪਰ ਬੱਚਾ ਕਈ ਵਾਰ ਕੁਛੜ ਵਿਚ ਕੁਝ ਇਉਂ ਤੜਫਦਾ ਕਿ ਮੁਸਾਫਰਾਂ ਦਾ ਖ਼ਿਆਲ ਟੁਟ ਕੇ ਬੱਚੇ ਵਲ ਮੱਥੇ ਘੁਟੀਆਂ ਪਾ ਕੇ ਕਈ ਤਕਣ ਲਗ ਜਾਂਦੇ। ਗਰਮੀ ਦੀ ਰੁਤ ਵਿਚ ਤਿਹਾਇਆ ਬਾਲ ਭਲਾ ਕੀਕਰ ਚੁਪ ਕਰਦਾ।

"ਬ੍ਰਹਮ ਗਿਆਨੀ ਊਚ ਨੀਚ ਤੇ ਜਾਤ ਵਰਣ ਦੇ ਵਿਚਾਰ ਤੋਂ ਉੱਤੇ ਚਲਿਆ ਜਾਂਦਾ ਹੈ —" ਉਹ ਸੱਜਣ ਬੋਲਦਾ ਗਿਆ। ਪਰ ਮਾਂ ਮੁੜ ਮੁੜ ਲਲਚਾਈਆਂ ਅੱਖਾਂ ਨਾਲ ਮਾਲ਼ਾ ਵਾਲੇ ਸਜਣ ਦੀ ਠੰਢੀ ਝਜਰੀ ਵਲ ਪਈ ਤਕਦੀ ਸੀ। ਉਹ ਚਾਹੁੰਦੀ ਸੀ ਕਿ ਕਿਧਰੇ ਇਕ ਚੁਲੀ ਪਾਣੀ ਦੀ ਉਹਨੂੰ ਮਿਲ ਜਾਵੇ, ਤਾਂ ਜੋ ਬੱਚੇ ਦੇ ਬੁਲ੍ਹਾਂ ਨੂੰ ਲਾ ਕੇ ਉਹਨੂੰ ਚੁਪ ਕਰਾ ਸਕੇ, ਕਿਉਂਕਿ ਬੁਲ੍ਹ ਹਰੇ ਕਰਨ ਲਈ ਥਣਾਂ ਵਿਚ ਤੇ ਦੁਧ ਹੈ ਨਹੀਂ ਸੀ। ਓੜਕ ਜਦੋਂ ਬੱਚਾ ਬਹੁਤਾ ਹੀ ਰੋ ਪਿਆ ਤੇ ਉਪਦੇਸ਼ ਵਿਚ ਖਲਲ ਪੈਣ ਲਗ ਪਿਆ ਤਾਂ ਮਾਲਾ ਵਾਲੇ ਸੱਜਣ ਨੂੰ ਆਖਣਾ ਹੀ ਪਿਆ।

"ਬੀਬੀ ਬੱਚੇ ਨੂੰ ਚੁਪ ਕਰਾ"

"ਜੀ ਬਥੇਰਾ ਚੁਪ ਕਰਾਂਦੀ ਹਾਂ..... ਹੁੰਦਾ ਨਹੀਂ"

"ਦੁਧ ਚੁੰਘਾ ਦੇ ਖਾਂ —" ਇਕ ਮੁਸਾਫ਼ਰ ਬੋਲਿਆ।

"ਮਾਂ ਨੇ ਖ਼ਾਮੋਸ਼ੀ ਨਾਲ ਇਕ ਦੋ ਵਾਰ ਮੁੜ ਝਜਰੀ ਵਲ ਝਾਕਿਆ ਤੇ ਆਂਹਦੀ — "ਜੀ ਤਿਹਾਇਆ ਹੈ"

ਮਾਲਾ ਵਾਲੇ ਸੱਜਣ ਨੇ ਬਜਰੀ ਨੂੰ ਉਤਲੇ ਗਿੱਲੇ ਕਪੜੇ ਨਾਲ ਚੰਗੀ

ਤਰ੍ਹਾਂ ਢਕਿਆ ਤੇ ਬਿਨਾ ਕੋਈ ਹੋਰ ਗਲ ਕਰਨ ਦੇ ਉਪਦੇਸ਼ ਸ਼ੁਰੂ ਕਰ

62