ਸਮੱਗਰੀ 'ਤੇ ਜਾਓ

ਪੰਨਾ:ਬੋਝਲ ਪੰਡ.pdf/76

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਉੱਤੇ ਪੂੜੀਆਂ ਖਾਂਦੇ ਮਾਰਵਾੜੀ ਜੋੜੇ ਦੇ ਹੇਠਲੇ ਫੱਟੇ ਉੱਤੇ ਦੋ ਨੌਜੁਆਨਾਂ ਵਿਚ ਬਹਿਸ ਛਿੜੀ ਹੋਈ ਸੀ।

"ਇਹ ਜੰਗ ਦੁਨੀਆ ਦਾ ਨਕਸ਼ਾ ਬਦਲ ਦੇਵੇਗਾ" ਇਕ ਬੋਲਿਆ।

"ਕੀ ਹੋਵੇਗਾ?" ਦੂਜੇ ਨੇ ਪੁੱਛਿਆ।

"ਓੜਕ ਰੂਸ ਦੀ ਜਿੱਤ ਹੋਵੇਗੀ — ਤੇ ਸਾਰੀ ਦੁਨੀਆ ਤੇ ਬਾਲਸ਼ਵਿਜ਼ਮ ਫੈਲ ਜਾਵੇਗਾ — ਸਭ ਦੁਨੀਆ ਇਕ ਬਰਾਬਰ ਹੋ ਜਾਵੇਗੀ?"

ਬੁਰਕੀ ਖਾਂਦੇ ਮਾਰਵਾੜੀ ਨੇ ਰਤਾ ਕੁ ਧੌਣ ਠਾਂਹ ਨੂੰ ਕਰ ਕੇ ਬਹਿਸ ਵਾਲਿਆਂ ਨੂੰ ਤਕਿਆ।

"ਬਰੋਬਰੀ — ਸਾਰੇ ਗਰੀਬ ਅਮੀਰ ਇਕ ਸਾਮਾਨ — ਸਭ ਕੁਝ ਸਾਂਝਾ ਹੋ ਜਾਵੇਗਾ - ਸਭ ਕੁਝ"

ਭਾਜੀ ਨਾਲ ਭਰੀ ਹੋਈ ਪੂੜੀ ਮੂੰਹ ਵਿਚ ਪਾਂਦੇ ਮਾਰਵਾੜੀ ਨੇ ਮੱਥੇ ਤੇ ਵਟ ਪਾ ਕੇ ਆਖਿਆ, "ਊਂਹ"

ਮਾਰਵਾੜਨ ਨੇ ਪੁੱਛਿਆ "ਕਿਉਂ ਕੀ ਗਲ਼ ਏ?"

"ਕੁਝ ਤੇ ਨਹੀਂ" ਮਾਰਵਾੜ ਹੌਲੀ ਦੇਣੀ ਬੋਲਿਆ, “ਬੱਲੇ ਖਬਤੀ ਸੋਸ਼ਲਿਸਟ ਵਾਧੂ ਦੀ ਝਖ ਪਏ ਮਾਰਦੇ ਨੀ"

"ਸਭ ਜਗ ਇਕ ਸਮਾਨ ਹੋ ਜਾਵੇਗਾ — ਬਰੋਬਰ ਬਰੋਬਰ—" ਸੋਸ਼ਲਿਸਟ ਆਖਦਾ ਗਿਆ।

"ਸਭ ਜਗ ਇਕ ਸਮਾਨ ਹੋ ਜਾਵੇਗਾ — ਬਰੋਬਰ" ਸੋਸ਼ਲਿਸਟ ਦੇ ਇਹ ਵਾਕ ਸੁਣ ਕੇ ਮਾਂ ਕੰਬ ਗਈ। ਮਾਲਾ ਵਾਲੇ ਸਜਣ ਦਾ ਚਿਹਰਾ ਉਹਦੀਆਂ ਅੱਖਾਂ ਅੱਗੇ ਆ ਗਿਆ, ਜਿਹੜਾ ਕਿਸੇ ਪਿਛਲੇ ਸਟੇਸ਼ਨ ਤੇ ਉੱਤਰ ਚੁਕਾ ਸੀ। ਉਸ ਵੀ ਆਖਿਆ ਸੀ, "ਸਭ ਜਗ ਏਕ ਸਮਾਨ ਹੈ, ਇਕ ਦ੍ਰਿਸ਼ਟੀ ਨਾਲ ਸਭ ਨੂੰ ਤਕ" ਮੁੜ ਆਪਣੇ ਬੱਚੇ ਦੇ ਤਿਹਾਏ ਸੁਕੇ ਬੁਲ੍ਹ, ਤੇ ਮਾਲਾ ਵਾਲੇ ਦੀ ਝਜਰੀ ਮਾਂ ਦੀਆਂ ਅੱਖਾਂ ਵਿਚ ਘੁੰਮ ਰਹੀ ਸੀ। "ਕੀ ਇਹੋ ਜਿਹੀ ਬਰੌਬਰੀ ਦੁਨੀਆ ਉੱਤੇ ਆਵੇਗੀ — ਭਿਆਨਕ —ਡਰਾਉਣੀ ਉਹ ਮਨ ਹੀ ਮਨ ਵਿਚ ਭੈ ਭੀਤ ਹੁੰਦੀ ਜਾਂਦੀ ਸੀ। ਮਾਰ-

64